ਇਸ ਪੁਸਤਕ ਵਿਚ ਸੁੱਖਾਂ ਦੀ ਮਨੀ ਪਵਿੱਤਰ ਬਾਣੀ ‘ਸੁਖਮਨੀ ਸਾਹਿਬ’ ਵਿਚ ਪੰਜਵੇ ਪਾਤਸ਼ਾਹ ਸਾਹਿਬ ‘ਸ੍ਰੀ ਗੁਰੂ ਅਰਜਨ ਦੇਵ ਜੀ’ ਵਲੋਂ ਮਨੁੱਖੀ ਜੀਵਨ ਦੇ ਅਸਲ ਮਨੋਰਥ ਦੀ ਪ੍ਰਾਪਤੀ ਲਈ ਦਿੱਤੇ ਗਏ ਆਸ਼ੇ, ਸਿਧਾਂਤਾਂ ਤੇ ਅਸੂਲਾਂ ਦੀ ਵਿਗਿਆਨਕ, ਮਨੋਵਿਗਿਆਨਕ, ਦਾਰਸ਼ਨਿਕ ਪੱਖੋਂ ਪੂਰੇ ਵਿਸਥਾਰ ਸਹਿਤ ਸੰਦੇਸ਼ਾਤਮਿਕ ਰੂਪ ਵਿਚ ਵਿਆਖਿਆ ਕੀਤੀ ਗਈ ਹੈ । ਇਸ ਵਿਚ ਸੁਖਮਨੀ ਸਾਹਿਬ ਜੀ ਨੂੰ ਹਰ ਇੱਕ ਪੱਖ ਤੋਂ ਸਮਝਣ ਦਾ ਯਤਨ ਕੀਤਾ ਗਿਆ ਹੈ ।