ਡਾ. ਕਰਮਜੀਤ ਦੀਆਂ ਆਪਣੀ ਪਤਨੀ ਪਾਲੀ ਦੇ ਨਾਂ ਇਹ ਚਿੱਠੀਆਂ ਕੇਵਲ ਪ੍ਰੇਮ ਦੇ ਵਰਤਾਰੇ ਦੀਆਂ ਲੜੀਆਂ. ਕੜੀਆਂ, ਪਰਤਾਂ ਜਾਂ ਸਮਰਪਣ ਦਾ ਹੀ ਪ੍ਰਦਰਸ਼ਨ ਨਹੀਂ ਹਨ ਸਗੋਂ ਇਨ੍ਹਾਂ ਵਿਚੋਂ ਕਰਮਜੀਤ ਨੂੰ ਆਪਣੀ ਔਲਾਦ ਪ੍ਰਤੀ ਚਿੰਤਤ, ਇਕ ਪਿਆਰੇ ਬਾਪ ਪਿਤਾ ਵਜੋਂ ਜੋ ਵੇਖਿਆ ਜਾ ਸਕਦਾ ਹੈ । ਉਸ ਦੀ ਆਪਣੇ ਰਿਸ਼ਤੇਦਾਰਾ ਪ੍ਰਤੀ ਨਿਸ਼ਠਾ, ਗੁਰੂ ਘਰ ਪ੍ਰਤੀ ਪਹੁੰਚ, ਜੀਵਨ ਦਰਸ਼ਨ, ਵਿਸ਼ਵ-ਦ੍ਰਿਸ਼ਟੀ, ਵਿਚਾਰਧਾਰਾਈ ਆਧਾਰਾਂ, ਸਾਹਿਤ ਤੇ ਸਾਹਿਤਕਾਰਾਂ ਪ੍ਰਤੀ ਪਹੁੰਚ ਨੂੰ ਵੀ ਸਹਿਜੇ ਹੀ ਪਛਾਣਿਆਂ ਤੇ ਗ੍ਰਹਿਣ ਕੀਤਾ ਜਾ ਸਕਦਾ ਹੈ ।