ਇਹ ਪੁਸਤਕ ਰੂਪ ਵਿਚ ਦਰਦ ਜੀ ਦੀਆਂ ਕਹਾਣੀਆਂ ਬਹੁਤ ਹੀ ਘੱਟ ਪ੍ਰਕਾਸ਼ਤ ਹੋਈਆਂ ਹਨ । ਪੰਜਾਬੀ ਸੱਧਰਾਂ (1940 ਈ.) ਪੁਸਤਕ ਵਿਚ ਦੋ, ਕਿਸਾਨ ਦੀਆਂ ਆਹੀਂ (1940 ਈ.) ਪੁਸਤਕ ਵਿਚ ਚਾਰ ਅਤੇ ‘ਆਸ ਦੀ ਤੰਦ’ (1953 ਈ.) ਪੁਸਤਕ ਵਿਚ ਦਸ ਕਹਾਣਿਆਂ ਪ੍ਰਕਾਸ਼ਤ ਹੋਇਆਂ ਹਨ ਜਦਕਿ ਕੁੱਲ 57 ਲਹਾਣੀਆਂ ਉਪਲੱਬਧ ਹਨ । ਬਹੁਤੀਆਂ ਕਹਾਣੀਆਂ ‘ਫੁਲਵਾੜੀ’ ਮਾਸਕ ਪੱਤਰ ਦੀ ਹਿੱਕ ਵਿਚ ਦੱਬੀਆਂ ਰਹੀਆਂ ਹਨ । ਕੁਝ ਇਕ ਹੱਥ ਲਿਖਤ ਖਰੜਿਆਂ ਦੇ ਰੂਪ ਵਿਚ ਪਰਾਪਤ ਹੋਈਆਂ ਹਨ । ਸ੍ਰੀ ਹਰੀਸ਼ ਜੈਨ ਜੀ ਦੇ ਸਹਿਯੋਗ ਸਦਕਾ ਦਰਦ ਜੀ ਦੀਆਂ ਸਮੁੱਚੀਆਂ ਕਹਾਣੀਆਂ ਇਸ ਪੁਸਤਕ ਰੂਪ ਵਿਚ ਪ੍ਰਕਾਸ਼ਤ ਹੋ ਕੇ ਕਹਾਣੀ ਪਰੇਮੀਆਂ, ਆਲੋਚਕਾਂ ਅਤੇ ਖੋਜੀਆਂ ਤਕ ਪਹੁੰਚ ਰਹੀਆਂ ਹਨ ।