ਇਹ ਪੁਸਤਕ ਲੇਖਕ ਦੀ ਸਿਰਜਣ ਪ੍ਰਕਿਰਿਆ ਬਾਰੇ ਹੈ । ਉਨ੍ਹਾਂ ਦੀਆਂ ਸ਼ਾਹਕਾਰ ਰਚਨਾਵਾਂ ਦੇ ਪਿਛੋਕੜ ਅਤੇ ਉਨ੍ਹਾਂ ਦੇ ਯਾਦਗਾਰੀ ਪਾਤਰਾਂ ਦੇ ਚਿਹਰੇ-ਮੋਹਰੇ ਇਸ ਰਚਨਾ ਵਿਚ ਇਕ ਪਰਿਪੇਖ ਬਣਦੇ ਹਨ । ਆਪਣੇ ਸਮਕਾਲੀ ਯਥਾਰਥ ਨੂੰ ਆਪਣੀ ਵਿਅਕਤੀਗਤ ਪ੍ਰਤਿਭਾ ਨਾਲ ਉਨ੍ਹਾਂ ਨੇ ਇਸ ਤਰ੍ਹਾਂ ਪ੍ਰਤੱਖਿਆ ਹੈ ਕਿ ਉਨ੍ਹਾਂ ਦੇ ਗਲਪ ਵੇਰਵੇ ਇਤਿਹਾਸ ਦੇ ਵਾਪਰਨ ਵਾਲੇ ਵਰਤਾਰਿਆਂ ਦੀ ਭਰਪੂਰ ਸ਼ੈਲੀ ਪ੍ਰਦਾਨ ਕਰਦੇ ਹਨ । ਬਾਹਰੀ ਰੂਪ ਵਿਚ ਭਾਵੇਂ ਇਹ ਪੁਸਤਕ ਲੇਖਕ ਦੀ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਹੀ ਜਾਪੇ ਪਰ ਇਸ ਦੇ ਅੰਦੂਰਨੀ ਹਵਾਲੇ ਜ਼ਿੰਦਗੀ ਦੇ ਮਾਨਵੀ-ਅਮਾਨਵੀ ਵਰਤਾਰਿਆਂ, ਸਮਾਜ ਦੀ ਮਾਨਸਿਕਤਾ ਅਤੇ ਚਿੰਤਨ ਦੀ ਪ੍ਰਤਿਭਾ ਅਤੇ ਸਮੱਰਥਾ ਬਾਰੇ ਭਰਪੂਰ ਸ਼ੈਲੀ ਪ੍ਰਦਾਨ ਕਰਦੇ ਹਨ । ਇਹ ਪੁਸਤਕ ਸਿਰਫ਼ ਪ੍ਰੋ. ਗੁਰਦਿਆਲ ਸਿੰਘ ਦੇ ਪਠਨ-ਪਾਠਨ, ਅਧਿਐਨ-ਅਧਿਆਪਨ ਦੇ ਖੇਤਰ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਹੀ ਨਹੀਂ ਸਗੋਂ ਉਨ੍ਹਾਂ ਵਿਦਵਾਨਾਂ, ਸਾਹਿਤਕਾਰਾਂ, ਖੋਜਾਰਥੀਆਂ ਅਤੇ ਸੁਚੇਤ ਪਾਠਕਾਂ ਲਈ ਵੀ ਲਾਹੇਵੰਦ ਸਾਬਿਤ ਹੋਵੇਗੀ ਜਿਹੜੇ ਜੀਵਨ ਦੇ ਸਮਕਾਲੀ ਸੰਘਰਸ਼ ਅਤੇ ਸਾਹਿਬ ਦੇ ਸਿਰਜਣਾਤਮਿਕ ਅਮਲ ਦੇ ਅੰਤਰ ਸਬੰਧਾਂ ਵਿਚਲੀ ਕਲਾ ਕੌਸ਼ਲਤਾ ਨੂੰ ਸਮਝਣ, ਬੁੱਝਣ ਅਤੇ ਜਾਣਨ ਦੇ ਇੱਛਕ ਹਨ ।