ਇਹ ਪੁਸਤਕ ਖ਼ਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੀ ਜੀਵਨ ਕਥਾ ਹੈ । ਸਾਰੀ ਲਿਖਤ ਇਤਿਹਾਸਕ ਗ੍ਰੰਥਾਂ, ਪ੍ਰਮਾਣਿਕ ਘਟਨਾਵਾਂ ਤੇ ਗੁਰਬਾਣੀ ਦੀਆਂ ਟੂਕਾਂ ਆਦਿ ਦੇ ਹਵਾਲਿਆਂ ਨਾਲ ਸੁਸਜੱਤ ਹੈ । ਲੇਖਕ ਨੇ ਆਪ ਸੰਬੰਧਤ ਸਥਾਨਾਂ ’ਤੇ ਜਾ ਕੇ ਸਮੱਗਰੀ ਇਕੱਤਰ ਕੀਤੀ ਤੇ ਪੁਸਤਕ ਨੂੰ ਵਰਤਮਾਨ ਰੂਪ ਦਿੱਤਾ । ਪੁਸਤਕ ਵਿਚ ਪੂਜਯ ਮਾਤਾ ਜੀ ਦੇ ਪੂਰਬ ਜਨਮ ਦੀ ਕਥਾ ਤੋਂ ਆਰੰਭ ਕਰ ਕੇ ਗੁਰੂ ਸਾਹਿਬ ਨਾਲ ਦੱਖਣ ਜਾਣ ਤੇ ਨੰਦੇੜ ਦੀ ਨਿਤਾ ਪ੍ਰਤਿ ਕ੍ਰਿਆ ਨੂੰ ਬੜੇ ਕਰੁਣਾ-ਮਈ ਸ਼ਬਦਾਂ ਵਿਚ ਦਰਸਾਇਆ ਗਿਆ ਹੈ ਜਿਸ ਨੂੰ ਪੜ੍ਹ ਕੇ ਗੁਰਸਿਖ ਪਾਠਕ ਦਾ ਹਿਰਦਾ ਦ੍ਰਵ ਜਾਂਦਾ ਹੈ । ਅੰਤਲੇ ਭਾਗ ਵਿਚ ਵਿਦਵਾਨ ਲੇਖਕ ਨੇ ਗੁਰੂ ਜੀ ਦੇ ਸਚਖੰਡ ਸਿਧਾਰਨ ਪੁਰ ਮਾਤਾ ਜੀ ਦੀ ਵਿਜੋਗ ਮਈ ਹਾਲਾਤ ਬਿਆਨ ਕਰਦਿਆਂ ਮਾਤਾ ਜੀ ਦੇ ਅੰਤਮ ਸਮੇਂ ਪੁਰ ਵੀ ਰੋਸ਼ਨੀ ਪਾਈ ਹੈ । ਇਹ ਪੁਸਤਕ ਮਾਤਾ ਸਾਹਿਬ ਕੌਰ ਦੀ ਗੁਰੂ ਦਸ਼ਮੇਸ਼ ਪ੍ਰਤਿ ਅਨਿੰਨ ਭਗਤੀ, ਸ਼ਰਧਾ ਤੇ ਸੱਚੀ ਸੁੱਚੀ ਪ੍ਰੀਤ ਦੀ ਅਮਰ-ਗਾਥਾ ਨੂੰ ਪੇਸ਼ ਕਰਦੀ ਹੈ ।