ਮਾਲਵੇ ਦੇ ਵਿਦਵਾਨ ਮਾਨਯੋਗ ਸ੍ਰੀਮਾਨ ਗਿਆਨੀ ਬਲਵੰਤ ਸਿੰਘ ਜੀ ਕੋਠਾ ਗੁਰੂ ਦਾ ਨਾਮ ਸਰਵ ਵਿਦਿਤ ਹੈ ਜਿਨ੍ਹਾਂ ਨੇ ਮਾਲਵੇ ਦੇ ਪੁਰਾਤਨ ਇਤਿਹਾਸ ਨੂੰ ਪ੍ਰਕਾਸ਼ ਵਿਚ ਲਿਆਉਂਦੇ ਹੋਏ ਜਿੱਥੇ ਮਹਾਨ ਖੋਜ ਕਾਰਜ ਕੀਤੇ ਉੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਖੋਜ ਕਰਨ ਵਿਚ ਆਪਣਾ ਮੁੱਢਲਾ ਯੋਗਦਾਨ ਦ੍ਰਿੜ੍ਹਤਾ ਨਾਲ ਪਾਇਆ। ਗਿਆਨੀ ਜੀ ਦੇ ਸਪੁੱਤਰ ਵੱਲੋਂ ਲਿੱਖੀ ਪੁਸਤਕ ਆਪ ਦੇ ਉੱਚੇ ਸੁੱਚੇ ਖੋਜਾਰਥਕ ਜੀਵਨ ਨਾਲ ਰਾਬਤਾ ਕਰਵਾਉਂਦੀ ਹੈ ਅਤੇ ਆਪ ਦੀਆਂ ਰਚਨਾਵਾਂ ਦਾ ਮੁਲਾਂਕਣ ਵੀ ਪੇਸ਼ ਕਰਦੀ ਹੈ