ਇਹ ਪੁਸਤਕ ‘ਜੀਵਨ ਕਿਰਨਾਂ’ ਅਸਲ ਵਿਚ ਅਜਿਹੇ ਮੁਤੱਸਬੀ ਪ੍ਰਚਾਰਕਾਂ ਦੇ ਭੰਡੀ ਪ੍ਰਚਾਰ ਦਾ ਜੁਆਬ ਦੇਣ ਲਈ ਹੀ ਲਿਖੀ ਗਈ ਹੈ, ਜੋ ਕਿਸੇ ਇਕ ਸਤਿਪੁਰਖ ਦੇ ਉਪਾਸ਼ਕ ਬਣ, ਦੂਸਰਿਆਂ ਦੀ ਨਿੰਦਿਆ ਕਰਨਾ ਹੀ ਆਪਣਾ ਆਦਰਸ਼ ਬਣਾਈ ਫਿਰਦੇ ਹਨ । ਇਸ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਜੋ ਵੀ ਸਤਿਪੁਰਖ ਜਗਤ ਵਿਚ ਆਏ, ਉਨ੍ਹਾਂ ਸਾਰਿਆਂ ਤੋਂ ਹੀ ਮਨੁੱਖ ਜਾਤੀ ਨੂੰ ਬੜਾ ਲਾਭ ਪੁੱਜਾ ਹੈ; ਉਹ ਅਸਲ ਵਿਚ ਪਰਮੇਸ਼ਰ ਦੇ ‘ਜੀਵਨ’ ਸਰੂਪ ਦੀਆਂ ‘ਕਿਰਨਾਂ’ ਸਨ, ਜਿਨ੍ਹਾਂ ਦੇ ਉਜਾਲੇ ਤੋਂ ਲਾਭ ਉਠਾਉਣ ਦਾ ਪ੍ਰਾਣੀ ਮਾਤ੍ਰ ਨੂੰ ਹੱਕ ਹੈ । ਜੇ ਕਿਸੇ ਇਕ ਮਨੁੱਖ ਤੇ ਵੀ ਇਹ ਭਾਵ ਪ੍ਰਗਟ ਹੋ ਜਾਵੇ ਤੇ ਉਹ ਤਅੱਸਬ ਦੇ ਰੋਗ ਤੋਂ, ਇਸ ਪੁਸਤਕ ਨੂੰ ਪੜ੍ਹ ਕੇ, ਖ਼ਲਾਸੀ ਪਾ ਸਕੇ ਤਾਂ ਲੇਖਕ ਆਪਣਾ ਯਤਨ ਸਫਲ ਸਮਝਦਾ ਹੈ । ਤਤਕਰਾ ਜਾਣ-ਪਛਾਣ / 7 ਭੂਮਿਕਾ / 9 ਸੁਕਰਾਤ / 11 ਮਹਾਤਮਾ ਬੁੱਧ / 19 ਬੁੱਧ ਮਤ / 27 ਮੁਹੰਮਦ/ 34 ਇਸਲਾਮ / 42 ਮੂਸਾ / 50 ਯਹੂਦੀ ਮਤ / 56 ਇਬਰਾਹਿਮ / 62 ਜ਼ਰਤੁਸ਼ਤ / 67 ਪਾਰਸੀ ਮਤ / 73 ਈਸਾ / 77 ਮਾਰਟਿਨ ਲੂਥਰ / 86 ਇਸਾਈ ਮਤ / 94 ਰੋਮਨ ਕੈਥੋਲਿਕ / 98 ਪ੍ਰੋਟੈਸਟੈਂਟ / 101 ਮਨਸੂਰ / 104 ਪਾਈਥਾਗੋਰਸ / 108 ਰਾਜਾ ਰਾਮ ਮੋਹਨ ਰਾਏ / 113 ਬ੍ਰਹਮੂ ਸਮਾਜ / 119