ਇਸ ਪੁਸਤਕ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ, ਦੋ ਤਲਵਾਰਾਂ ਬੱਧੀਆਂ, ਅਕਾਲ ਤਖਤ ਤੋਂ ਗਵਾਲੀਅਰ ਅਤੇ ਬੰਦੀ-ਛੋੜ ਦਾਤਾ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ। ਇਸ ਪੰਜਵੇਂ ਅਧਿਆਇ ਵਿਚ ਨਵੇਂ ਸਿਰਿਉਂ ਸੈਨਾ ਜਥੇਬੰਦੀ ਕਰਨੀ, ਪੰਜਾਬ ਵਿਚ ਫੇਰੀ, ਜਹਾਂਗੀਰ ਦੇ ਅੰਮ੍ਰਿਤਸਰ ਆਉਣ ਬਾਰੇ ਖੁੱਲ੍ਹ ਕੇ ਦੱਸਿਆ ਗਿਆ ਹੈ। ਲੇਖਕ ਨੇ ਕਸ਼ਮੀਰ ਵੱਲ ਜਾਣਾ, ਡਰੋਲੀ ਦੀ ਯਾਤਰਾ ਅਤੇ ਜਹਾਂਗੀਰ ਦੇ ਅੰਤਲੇ ਸਾਲ ਬਾਰੇ ਵੀ ਵਿਧੀਵੱਤ ਢੰਗ ਨਾਲ ਬਿਆਨ ਕੀਤਾ ਹੈ। ਅੰਤਲੇ ਅਧਿਆਇ ਵਿਚ ਸਿੱਖ ਇਤਿਹਾਸ ਦੀ ਪਹਿਲੀ ਜੰਗ, ਦੂਜੀ ਜੰਗ, ਤੀਸਰੀ ਜੰਗ, ਜੋਤੀ ਜੋਤਿ ਅਤੇ ਵੱਡ ਯੋਧਾ ਬਹੁ ਪਰਉਪਕਾਰੀ ਬਾਰੇ ਬਹੁਤ ਹੀ ਚੰਗੇ ਢੰਗ ਨਾਲ ਵਰਣਨ ਕੀਤਾ ਹੈ।