ਜੂਨ ਚੁਰਾਸੀ ਦੇ ਲਹੂ-ਲੁਹਾਣ ਇਤਿਹਾਸ ਦੇ ਬਹੁਤ ਸਾਰੇ ਅਜਿਹੇ ਪੱਖ ਹਨ ਜਿਨ੍ਹਾਂ ਬਾਰੇ ਕਾਲ ਦੀ ਹਰੇਕ ਪਰਤ ਚਾਨਣਾ ਪਾਉਂਦੀ ਰਹੇਗੀ । ਮਲਕੀਤ ਸਿੰਘ ਨੇ ਇਤਿਹਾਸਕਾਰੀ ਦੇ ਗਹਿਰ-ਗੰਭੀਰ ਵਿਸ਼ੇ ਨੂੰ ਬਹੁਤ ਸਮੇਂ ਸਿਰ ਅਤੇ ਨਿੱਗਰ ਹੱਥ ਪਾਉਂਦਿਆਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਅਕਾਲ ਤਖ਼ਤ ਸਾਹਿਬ ਉੱਪਰ ਭਾਰਤੀ ਫੌਜ ਵੱਲੋਂ ਹਮਲਾ ਕਰਨ ਸਮੇਂ ਹੋਰ ਅਨੇਕਾਂ ਗੁਰਦੁਆਰਾ ਸਾਹਿਬਾਨ ’ਤੇ ਕੀਤੇ ਗਏ ਇਕਸਾਰ ਹਮਲੇ ਸਬੰਧੀ ਤੱਥ ਇਕੱਠੇ ਕਰਨ ਦੀ ਜਿੰਮੇਵਾਰੀ ਨਿਭਾਈ ਹੈ । ਇਸ ਨਾਲ ਇਸ ਕਾਲ ਦੀ ਇਤਿਹਾਸਕਾਰੀ ਨੂੰ ਨਵਾਂ ਪਰਿਪੇਖ ਮਿਲਦਾ ਹੈ।