ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਬਹੁਤ ਜ਼ਿਆਦਾ ਰੁਚੀ ਜਗਾਈ ਹੈ; ਨਾ ਸਿਰਫ਼ ਇਸ ਲਈ ਕਿ ਪਟਿਆਲਾ ਦੇ ਰਾਜਿਆਂ ਨੇ ਪੰਜਾਬ ਰਾਜ ਦੇ ਸਮਾਜਿਕ, ਸਿਆਸੀ ਅਤੇ ਸੱਭਿਆਚਾਰਕ ਪਹਿਲੂਆਂ ਨੂੰ ਪ੍ਰਭਾਵਿਤ ਕਰਨ ਵਿੱਚ ਇਕ ਅਹਿਮ ਕਿਰਦਾਰ ਨਿਭਾਇਆ ਹੈ ਬਲਕਿ ਇਸ ਲਈ ਵੀ ਕਿ ਇਕੋ ਸਮੇਂ ’ਤੇ ਇਸ ਸ਼ਖ਼ਸੀਅਤ ਵਲੋਂ ਨਿਭਾਏ ਗਏ ਜਾ ਨਿਭਾਏ ਜਾ ਰਹੇ ਕਿਰਦਾਰ ਚਾਹੇ ਉਹ ਇੱਕ ਮਹਾਰਾਜਾ ਹੋਵੇ, ਸਿਆਸਤਦਾਨ ਹੋਵੇ, ਸ਼ਾਸਕ ਜਾਂ ਲੇਖਕ ਹੋਵੇ । ਜਿਉਂ-ਜਿਉਂ ਬਿਰਤਾਂਤ ਅੱਗੇ ਵੱਧਦਾ ਹੈ, ਪਾਠਕ ਨਾਇਕ ਦੀ ਜ਼ਿੰਦਗੀ ਅਤੇ ਸਮਿਆਂ ਬਾਰੇ ਅਨੇਕਾਂ ਦਿਲਚਸਪ ਪਹਿਲੂਆਂ ਨੂੰ ਜਾਨਣਗੇ, ਜੋ ਉਹਨਾਂ ਦੇ ਬਚਪਨ ਤੋਂ ਲੈ ਕੇ ਵਰਤਮਾਨ ਤੱਕ ਚੱਲਦੇ ਹਨ ।