Punjab : Jinhan Rahan Di Main Sar Na Jana By Amandeep Sandhu, Punjabi Translation by Yadwinder Singh, Mangat Ram
ਅਮਨਦੀਪ ਸਿੰਘ ਰਚਿਤ ਅੰਗਰੇਜ਼ੀ ਪੁਸਤਕ (Punjab: Journeys through Fault Lines) ‘ਯਾਨਰ’ ਦੀਆਂ ਹੱਦਬੰਦੀਆਂ ਨੂੰ ਵੰਗਾਰਨ ਵਾਲੀ ਰਚਨਾ ਹੈ । ਇਸ ਦਾ ਪੰਜਾਬੀ ਅਨੁਵਾਦ ਸਰਵਸ੍ਰੀ ਯਾਦਵਿੰਦਰ ਸਿੰਘ ਅਤੇ ਮੰਗਤ ਰਾਮ ਨੇ ਕੀਤਾ ਹੈ । ਇਹ ਪੁਸਤਕ ਇਕੋ ਸਮੇਂ ਪੱਤਰਕਾਰੀ, ਸੰਸਮਰਣ ਅਤੇ ਨਾਵਲ ਦੀ ਸ਼੍ਰੇਣੀ ਵਿਚ ਰੱਖੀ ਜਾ ਸਕਦੀ ਹੈ । ਅੱਜ ਤੋਂ ਕਈ ਦਹਾਕੇ ਪਹਿਲਾਂ ਇਹੋ ਜਿਹੀ ਇਕ ਪੁਸਤਕ ‘ਆਗ ਕਾ ਦਰਯਾ’ (ਕੁਰਤੁਅਲ-ਐਨ-ਹੈਦਰ) ਨੇ ਲਿਖੀ ਸੀ, ਜਿਸ ਵਿਚ ‘ਹਿੰਦੁਸਤਾਨੀਅਤ’ ਨੂੰ ਟੋਲਣ ਅਤੇ ਟੋਹਣ ਦਾ ਯਤਨ ਕੀਤਾ ਗਿਆ ਸੀ । ਹਥਲੀ ਪੁਸਤਕ ਵਿਚ ਸ. ਸੰਧੂ ‘ਪੰਜਾਬੀਅਤ’ ਦੀ ਤਲਾਸ਼ ਕਰਦਾ ਹੈ । ਉਸ ਅਨੁਸਾਰ ਨਾਬਰੀ ਅਤੇ ਪ੍ਰਤੀ ਰੋਧ ਪੰਜਾਬੀਅਤ ਦੇ ਪ੍ਰਮੁੱਖ ਲੱਛਣ ਹਨ । ਅਮਨਦੀਪ ਸਿੰਘ ਨੇ ਆਪਣੇ ਜੀਵਨ ਦੇ ਮੁਢਲੇ ਵਰ੍ਹੇ ਭਾਰਤ ਦੇ ਪ੍ਰਮੁੱਖ ਸਨਅਤੀ ਸ਼ਹਿਰ ਰੁੜਕੇਲਾ ਵਿਚ ਗੁਜ਼ਾਰੇ ਸਨ । ਉਨ੍ਹਾਂ ਦਿਨਾਂ ਵਿਚ ਉਸ ਨੇ ਪੰਜਾਬ ਨੂੰ ਕੁਝ ਟੁਕੜੀਆਂ (ਪ੍ਰਤੀਕਾਂ) ਵਿਚ ਵੇਖੀਆ ਸੀ । ਭਾਰਤ ਦੇ ਹੋਰ ਪ੍ਰਦੇਸ਼ਾ ਵਿਚ ਪੰਜਾਬ ਬਾਰੇ ਵੱਖ-ਵੱਖ ਧਾਰਨਾਵਾਂ ਬਣੀਆਂ ਹੋਈਆਂ ਹਨ । ਉਥੇ ਰਹਿਣ ਵਾਲੇ ਲੋਕ ਜਦੋਂ ‘ਪੰਜਾਬ’ (ਸਿਗਨੀਫਾਇਰ) ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਮਨ ਵਿਚ ਸਿੱਖ, ਭੰਗੜਾ, ਖਾੜਕੂ, ਗੁਰਦੁਆਰਾ, ਲੰਗਰ, ਖ਼ਾਲਿਸਤਾਨ, ਹਰੀ ਕ੍ਰਾਂਤੀ, ਢੋਲ, ਪੰਜ ਦਰਿਆ ਵਿਚ ਬਟਰ-ਚਿਕਨ ਆਦਿ ਚਿਹਨਕ (Signified) ਉੱਭਰਦੇ ਹਨ । ਪਰ ਕੀ ਪੰਜਾਬ ਬਸ ਇਹੋ ਅਤੇ ਏਨਾ ਹੀ ਹੈ । ਲੇਖਕ ਦਾ ਇਹ ਬਿਰਤਾਂਤ 1913 ਈ. ਤੋਂ ਸ਼ੁਰੂ ਹੋ ਕੇ 1918 ਈ. ਤੱਕ ਚਲਦਾ ਹੈ ਪਰ ਅੰਦਰਖਾਤੇ ਇਹ ਸਿੰਧ ਘਾਟੀ ਦੀ ਸਭਿਅਤਾ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਚੜ੍ਹਾਈ ਤੱਕ ਦੀ ਯਾਤਰਾ ਕਰ ਜਾਂਦਾ ਹੈ । ਇਸ ਵਿਚ ਕਾਂਗਰਸ, ਕਮਿਊਨਿਸਟ ਪਾਰਟੀਆਂ, ਅਕਾਲੀ ਪਾਰਟੀ, ਸ. ਭਿੰਡਰਾਂਵਾਲਾ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਕੇਜਰੀਵਾਲ ਆਦਿ ਤੋਂ ਬਿਨਾਂ ਪੰਜਾਬ ਦੇ ਪ੍ਰਮੁੱਖ ਡੇਰੀਆਂ, ਰਾਧਾ ਸੁਆਮੀ, ਸੱਚਾ ਸੌਦਾ, ਨਿਰੰਕਾਰੀ, ਸੰਤ ਬੱਲਾਂ ਵਾਲੇ ਆਦਿ ਦੀ ਕਾਰਜਸ਼ੈਲੀ ਬਾਰੇ ਵੀ ਭਰਪੂਰ ਚਰਚਾ ਹੋਈ ਹੈ । ਇਹ ਪੁਸਤਕ ਹਰ ਸੂਝਵਾਨ ਅਤੇ ਸੰਵੇਦਨਸ਼ੀਲ ਪਾਠਕ ਵਾਸਤੇ ਪੜ੍ਹਨੀ ਅਤੇ ਘੋਖਣੀ ਜ਼ਰੂਰੀ ਹੈ ।
Order Online -: https://www.singhbrothers.com/en/punjab-jinhan-rahan-di-main-saar-na-janan
From - Ajit Newspaper
By - Brahmjagdish Singh
Dated - 12.11.2022