Blog posts of '2016' 'June'
Jap dhara

‘ਜਪੁਜੀ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬਾਣੀ ਹੈ, ਜਿਸ ਵਿਚੋਂ ਜੀਵਨ ਦੇ ਬੁਨਿਆਦੀ ਸਵਾਲਾਂ ਦੇ ਜਵਾਬ ਮਿਲਦੇ ਹਨ । ਅੱਜ ਤੱਕ ਅਨੇਕਾਂ ਵਿਦਵਾਨਾਂ ਨੇ ਇਸ ਬਾਣੀ ਦੀ ਅਰਥ-ਵਿਆਖਿਆ ਦੇ ਯਤਨ ਕੀਤੇ ਹਨ । ਗਿਆਨੀ ਸੰਤ ਸਿੰਘ ਮਸਕੀਨ ਨੇ ਅੱਜ ਤੋਂ ਦੋ ਦਹਾਕੇ ਪਹਿਲਾਂ ਇਸ ਬਾਣੀ ਦੀ ਵਿਆਖਿਆ ਪ੍ਰਵਚਨਾਂ ਰਾਹੀਂ ਕੀਤੀ ਸੀ, ਜਿਸ ਨੂੰ ਪ੍ਰਕਾਸ਼ਕ ਨੇ ਪੁਸਤਕ ਰੂਪ ਵਿਚ ਮਸਕੀਨ ਜੀ ਦੇ ਵਿਛੋੜੇ ਤੋਂ ਬਾਅਦ ਛਾਪਿਆ ਹੈ । ਸਿੱਖ ਜੀਵਨ-ਜਾਚ ਵਿਚ ਇਸ ਬਾਣੀ ਦਾ ਮਹੱਤਵਪੂਰਨ ਸਥਾਨ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਵਿਚਾਰਧਾਰਾ ਜਪੁ ਦੇ ਆਲੇ-ਦੁਆਲੇ ਪ੍ਰਕਰਮਾ ਕਰਦੀ ਹੈ । ਜਪੁ ਤੋਂ ਪਹਿਲਾਂ ਮੂਲ ਮੰਤਰ ਹੈ ਜਿਸ ਨੂੰ ‘ਜਪੁਜੀ ਸਾਹਿਬ’ ਬਾਣੀ ਦਾ ਮੰਗਲ ਕਹਿੰਦੇ ਹਨ । ਇਸ ਤੋਂ ਇਲਾਵਾ ਜਪੁ ਬਾਣੀ ਦੇ ਦੋ ਸਲੋਕ ਅਤੇ ਅਠੱਤੀ ਪਉੜੀਆਂ ਇਹ ਬਾਣੀ ਧਰਮ, ਗੁਰਬਾਣੀ, ਸੱਭਿਅਤਾ ਤੇ ਇਨਸਾਨੀਅਤ ਦਾ ਸਾਰ ਹੈ । ਜਪੁ-ਧਾਰਾ ਨੂੰ ਪੜ੍ਹ ਕੇ, ਅਰਥ ਵਿਚਾਰ ਕੇ ਹਰ ਮਨੁੱਖ ਵਿਚ ਨਾਮ ਜਪਣ ਗੁਰਬਾਣੀ ਪੜ੍ਹਨ-ਸੁਣਨ ਦੀ ਭਾਵਨਾ ਪੈਦਾ ਹੁੰਦੀ ਹੈ । ਨਿਸ਼ਚੇ ਹੀ ਇਸ ਪੁਸਤਕ ਨੂੰ ਪੜ੍ਹ ਕੇ ਜਗਿਆਸੁ-ਜਨ ਲਾਭ ਪ੍ਰਾਪਤ ਕਰਕੇ ਆਤਮ-ਮਾਰਗ ’ਤੇ ਚੱਲਣ ਲਈ ਉਤਸ਼ਾਹਿਤ ਹੋ ਸਕਣਗੇ । ਵਧੀਆ ਕਾਗਜ਼ ਤੇ ਵਧੀਆ ਛਪਾਈ ਕਰਨ ਲਈ ਪ੍ਰਕਾਸ਼ਕ ਵਧਾਈ ਦਾ ਪਾਤਰ ਹੈ । ਇਹ ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ ।

 

In Ajit Newspaper (Net) By Paramjeet Kaur