ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਗੁਰੂ ਸਾਹਿਬ ਨੇ ਮਨੁੱਖ ਦੇ ਜੀਵਨ ਦੇ ਹਰ ਪੱਖ ਦੇ ਰਹੱਸ ਨੂੰ ਖੋਲ੍ਹਿਆ ਹੈ ਅਤੇ ਮਨੁੱਖ ਨੂੰ ਸੰਸਾਰ ’ਤੇ ਆਉਣ ਦਾ ਪ੍ਰਯੋਜਨ ਦੱਸਿਆ ਹੈ, ਮਨੁੱਖ ਦੇ ਜੀਵਨ ਦੀਆਂ ਗ਼ਲਤ ਕਦਰਾਂ-ਕੀਮਤਾਂ ਤੋਂ ਮਨੁੱਖ ਨੂੰ ਜਾਣੂ ਕਰਵਾਇਆ ਹੈ। ਅਗਰ ਕੋਈ ਮਨੁੱਖ ਸੁਖਮਨੀ ਸਾਹਿਬ ਦੇ ਸਿਧਾਂਤ ਨੂੰ ਜਾਣ ਲਵੇ, ਤਾਂ ਉਸਨੂੰ ਆਪਣੇ ਜੀਵਨ ਦਾ ਰਹੱਸ ਸਮਝ ਵਿੱਚ ਆ ਸਕਦਾ ਹੈ ਅਤੇ ਫਿਰ ਮਨੁੱਖ ਪਹੁੰਚ ਸਕਦਾ ਹੈ ਉਸ ਜਗ੍ਹਾ ਜਿਸ ਲਈ ਗੁਰੂ ਸਾਹਿਬ ਬਚਨ ਕਰਦੇ ਹਨ: ਸੁੰਨ ਸਮਾਧਿ ਅਨਹਤ ਤਹ ਨਾਦ।।