ਫ੍ਰਾਂਸੀਸੀ ਨਾਟਕਕਾਰ ਰੇਸੀਨ ਦੇ ਨਾਟਕ ਫੀਦਰਾ ਦਾ ਅਨੁਵਾਦ ਨਹੀਂ ਰੂਪਾਂਤਰਣ ਹੈ । ਰੂਪਾਂਤਰਣ ਕਰਦਿਆਂ ਲੇਖਕ ਨੇ ਕੁਝ ਘਾਟੇ ਵਾਧੇ ਅਤੇ ਤਬਦੀਲੀਆਂ ਵੀ ਕੀਤੀਆਂ । ਮਿਸਾਲ ਦੇ ਤੌਰ ਤੇ ਯੂਨਾਨੀ ਦੇਵਤਿਆਂ ਦੀ ਥਾਂ ਪੰਜ ਤੱਤਾਂ-ਧਰਤੀ, ਪਾਣੀ, ਅਗਨੀ, ਪੌਣ ਅਤੇ ਆਕਾਸ਼ ਨੂੰ ਸ਼ਾਮਲ ਕੀਤਾ । ਕੋਈ ਮਾਨਵ ਕੀ ਬਣਦਾ ਜਾਂ ਕੀ ਕਰਦਾ ਹੈ, ਇਸ ਪਿੱਛੇ ਉਸ ਦੀ ਸੁਤੰਤਰ ਇੱਛਾ ਕਿੰਨੀ ਕੁ ਹੁੰਦੀ ਹੈ ਤੇ ਕਿੰਨਾ ਕੁ ਕੁਦਰਤ, ਸਬੱਬ ਅਤੇ ਸੰਯੋਗ ਦਾ ਨਿਯਤੀਵਾਦ ਤੇ ਕਿੰਨਾ ਕੁ ਸਭਿਆਚਾਰ ? ਧਰਮ, ਵਿਗਿਆਨ ਅਤੇ ਦਰਸ਼ਨ ਦੀ ਇਹ ਆਦਿ ਜੁਗਾਦੀ ਜਗਿਆਸਾ ਅਜੇ ਤੱਕ ਵੀ ਕਾਇਮ ਹੈ ।