ਦੁਨੀਆ ਦੇ ਸਾਰੇ ਧਰਮ-ਗ੍ਰੰਥ ਸਤਿਕਾਰਯੋਗ ਹਨ । ਹਰ ਧਰਮ-ਗ੍ਰੰਥ ਵਿਚ ਸੰਕਲਿਤ ਸੰਦੇਸ਼ ਕਿਸੇ ਨਾ ਕਿਸੇ ਰੂਪ ਵਿਚ ਮਨੁੱਖੀ ਜ਼ਿੰਦਗੀ ਨੂੰ ਸੇਧ ਦਿੰਦਾ ਹੈ । ਪਰ ਇਸ ਵਿਚ ਕੋਈ ਸੰਦੇਹ ਨਹੀਂ ਕਿ ਧਰਮ ਗ੍ਰੰਥਾ ਦੀ ਪਰੰਪਰਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਨਿਵੇਕਲਾ ਮੁਕਾਮ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਵਿਲੱਘਣ ਧਰਮ ਗ੍ਰੰਥ ਹੈ, ਜਿਸ ਨੂੰ ਗੁਰੂ ਪਦ ਪ੍ਰਾਪਤ ਹੈ ਅਤੇ ਜਿਸ ਪਾਸੋਂ ਦੁਨੀਆ ਦਾ ਹਰ ਮਨੁੱਖ ਦੁਨਿਆਵੀ ਅਤੇ ਰੂਹਾਨੀ ਸਰਪ੍ਰਸਤੀ ਹਾਸਲ ਕਰ ਸਕਦਾ ਹੈ । ਮਜ਼ਹਬਾਂ ਦੇ ਤਫਰਕਿਆਂ ਅਤੇ ਮਨੁੱਖ-ਮਨੁੱਖ ਵਿਚਕਾਰ ਭੇਦ ਕਰਨ ਵਾਲੇ ਹਰ ਬੰਧਨ ਤੋਂ ਮੁਕਤ, ਸਮੁੱਚੀ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ – ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ । ਆਸ ਹੈ ਪੁਸਤਕ ਸੁਹਿਰਦ ਪਾਠਕਾਂ ਨੂੰ ਪਸੰਦ ਆਵੇਗੀ ।