ਜੂਨ 84 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਭਾਰਤੀ ਫੌਜ ਦਾ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ, ਜਿਸ ਦੀ ਚੀਸ ਸਿੱਖ ਚੇਤਨਾ ਦਾ ਹਿੱਸਾ ਬਣ ਗਈ ਹੈ। ਇਸ ਪੁਸਤਕ ਤੀਜੇ ਘੱਲੂਘਾਰੇ ਤੋਂ ਬਾਅਦ ਭਾਰਤੀ ਹਾਕਮਾਂ ਵੱਲੋਂ ਸਿੱਖ ਕੌਮ ਨੂੰ ਸਿਧਾਂਤਕ ਤੌਰ ’ਤੇ ਨਿਹੱਥਾ ਕਰਨ ਲਈ ਚਲਾਈ ਗਈ ਸਿਧਾਂਤਕ ਮੁਹਿੰਮ ਦੇ ਖਤਰਨਾਕ ਖਾਸੇ ਤੇ ਵਿਨਾਸ਼ਕਾਰੀ ਅਸਰਾਂ ਦੀ ਟੋਹ ਲਾਉਣ ਦਾ ਇਕ ਨਿਵੇਕਲਾ ਤੇ ਪਹਿਲਾ ਉਪਰਾਲਾ ਹੈ। ਸਿੱਖ ਇਤਿਹਾਸ ਦੇ ਇਹਨਾਂ ਦੋਜ਼ਖ ਭਰੇ ਦਿਨਾਂ ਦੇ ਲੁੱਕਵੇਂ ਤੇ ਅਣਗੌਲੇ ਪੱਖਾਂ ਦੇ ਬਖੀਏ ਉਧੇੜ ਕੇ ਲੇਖਕ ਇਸ ਕਾਲ ਦੀ ਇਤਿਹਾਸਕਾਰੀ ਲਈ ਨਵੀਂ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ।