ਇਸ ਪੁਸਤਕ ਵਿਚ ਇਹ ਦੱਸਿਆ ਗਿਆ ਹੈ ਕਿ ਸਿੱਖਾਂ ਦੇ ਗੁਰੂਆਂ ਨੇ, ਜੋ ਉਨ੍ਹਾਂ ਦੇ ਸੰਸਾਰਕ ਅਤੇ ਅਧਿਅਤਮਿਕ ਪਥ-ਪ੍ਰਦਰਸ਼ਕ ਸਨ, ਉਨ੍ਹਾਂ ਦੇ ਚਰਿੱਤਰ ਦੀਆਂ ਨੀਹਾਂ ਕਿਵੇਂ ਰੱਖੀਆਂ, ਉਨ੍ਹਾਂ ਦੇ ਧਾਰਮਿਕ ਮੁੱਢ ਅਤੇ ਕੌਮੀ ਲੋੜਾਂ ਵਿਚੋਂ ਉਂਨ੍ਹਾਂ ਦੀਆਂ ਰਾਜਸੀ ਸੰਸਥਾਵਾਂ ਨੇ ਕਿਵੇਂ ਵਿਕਾਸ ਕੀਤਾ, ਉਨ੍ਹਾਂ ਤੇ ਆਏ ਕਸ਼ਟਾ ਨੇ ਉਨ੍ਹਾਂ ਦੇ ਚਰਿੱਤਰ ਨੂੰ ਕਿਵੇਂ ਸੰਵਾਰਿਆ ਅਤੇ ਉਨ੍ਹਾਂ ਦੇ ਕੌਮੀ ਮਨੋਰਥ ਨੂੰ ਕਿਵੇਂ ਢਾਲਿਆ ਜਿਸ ਦੁਆਰਾ ਉਨ੍ਹਾਂ ਨੇ ਵਿਦੇਸ਼ੀਆਂ ਦੇ ਪੰਜੇ ਤੋਂ ਮੁਲਕ ਨੂੰ ਮੁਕਤ ਕਰਾਉਣਾ ਸੀ । ਇਥੇ ਇਹ ਦ`ਸਣ ਦਾ ਵੀ ਯਤਨ ਕੀਤਾ ਗਿਆ ਹੈ ਕਿ ਸਿੱਖਾਂ ਦੇ ਹਿੱਤਾ ਨੂੰ, ਜੋ ਮੁਲਕ ਦੇ ਹੀ ਹਿਤ ਸਨ, ਇਕ ਸਖ਼ਤ ਅਤੇ ਧੀਰਜਮਈ ਸੰਘਰਸ਼ ਤੋਂ ਪਿਛੋਂ ਸਫ਼ਲਤਾ ਮਿਲੀ । ਇਹ ਸੰਘਰਸ਼ ਇਕ ਸਦੀ ਤਕ ਚਲਦਾ ਗਿਆ ਅਤੇ ਆਖ਼ਰਕਾਰ ਸਿੱਖਾਂ ਨੂੰ ਪੰਜਾਬ ਦੀ ਬਾਦਸ਼ਾਹੀ ਪ੍ਰਾਪਤ ਹੋ ਗਈ ।