ਸੰਤਾਂ ਸਿੰਘ ਤਾਤਲੇ (ਜਨਮ 1920) ਦਾ ਪਿਛੋਕੜ ਗੁਰੂ ਘਰ ਦੇ ਮਹਾਨ ਸੇਵਕ ਭਾਈ ਲੰਗਾਹ ਨਾਲ ਸੰਬੰਧਿਤ ਹੈ । ਆਪ ਨੇ ਜ਼ਿੰਦਗੀ ਦਾ ਅਹਿਮ ਹਿੱਸਾ ਗੁਰਮਤਿ ਸਾਹਿਤ ਦੇ ਮਰਮ ਨੂੰ ਸਮਝਣ, ਉਸਦੀ ਵਿਆਖਿਆ, ਪ੍ਰਚਾਰ ਅਤੇ ਪ੍ਰਸਾਰ ਕਰਨ ਨੂੰ ਸਮਰਪਿਤ ਕੀਤਾ ਹੈ । ਆਪ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਦੇ ਤੱਤਸਾਰ ਨੂੰ ਬੜੇ ਵਿਗਿਆਨਕ ਢੰਗ ਨਾਲ ਪ੍ਰਸਤੁਤ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ । ਕਰਣੀ ਪ੍ਰਧਾਨ, ਪੰਜਵੀਂ ਇਲਹਾਮੀ ਜ਼ੀਨਤ, ਗੁਰਬਾਣੀ ਤੱਤ ਸਾਗਰ (6 ਭਾਗ), ਖਾਲਸਈ ਵਚਿੱਤਰਤਾ ਤੇ ਪ੍ਰਕਿਰਤੀ ਤੇ ਧਰਮ ਆਦਿ ਰਚਨਾਵਾਂ ਆਪ ਦੀ ਗੁਰਮਤਾ ਸਾਹਿਤ ਨੂੰ ਅਮੋਲਕ ਦੇਣ ਹਨ ।