ਸਚਿੱਤਰ ਪੁਸਤਕ ‘ਸ਼ਹੀਦੀ ਪ੍ਰੰਪਰਾ’ ਗੌਰਵਮਈ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਹੈ । ਇਸ ਪੁਸਤਕ ਵਿਚ ਪੰਚਮ ਪਾਤਸ਼ਾਹ ਦੇ ਜੀਵਨ ਤੋਂ ਲੈ ਕੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਤੱਕ ਪ੍ਰਮੁੱਖ ਸਿੰਘਾਂ ਦੇ ਸਚਿੱਤਰ ਦਰਸਾਏ ਗਏ ਹਨ । ਗੌਰਵਮਈ ਸਿੱਖ ਇਤਿਹਾਸਕ ਵਿਰਸੇ ਤੋਂ ਨੌਜੁਆਨ ਪੀੜ੍ਹੀ ਨੂੰ ਜਾਣੂੰ ਕਰਵਾਉਣ ਅਤੇ ਗੁਰਸਿੱਖੀ ਦੀ ਖੁਸ਼ਬੋਈ ਨੂੰ ਲੋਕਾਈ ਵਿਚ ਵੰਡਣ ਲਈ ਸ਼ਹੀਦੀ ਇਤਿਹਾਸ ਨੂੰ ਸਚਿੱਤਰ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।