ਜੀਵਨੀ ਇਕ ਸਿਰਜਣਾਤਮਕ ਰਚਣਾ ਜਾਂ ਕਲਾ ਮਾਧਿਅਮ ਹੈ । ਉਸ ਵਿੱਚ ਬਿਰਤਾਂਤ ਦਾ ਮਹੱਤਵ ਹੈ ਪਰ ਉਹ ਕੋਰਾ ਬਿਰਤਾਂਤ ਨਹੀਂ ਹੋ ਸਕਦੀ । ਜੀਵਨੀ ਵਿੱਚ ਉਸ ਅੰਤਰ-ਕਿਰਿਆ ਦੀ ਜ਼ਬਰਦਸਤ ਭੂਮਿਕਾ ਹੈ ਜਿਸ ਵਿੱਚ ਤੱਥ ਅਤੇ ਘਟਨਾਵਾਂ ਸ਼ਾਮਿਲ ਹੋ ਜਾਂਦੀਆਂ ਹਨ ਤੇ ਲੇਖਕ ਨੇ ਉਸ ਅੰਤਰ-ਕਿਰਿਆਂ ਨੂੰ ਸਹੇਜ ਕੇ, ਸਤਹਿ ਦੇ ਹੇਠਾਂ ਝਾਕਣ ਦੀ ਕੋਸ਼ਿਸ ਕੀਤੀ ਹੈ । ਜਿਸ ਨਾਲ ਮੰਟੋ ਦੇ ਸਾਹਿਤ ਦੀਆਂ ਪਰਛਾਈਆਂ ਉਜਾਗਰ ਹੋ ਸਕਣ । ਮੰਟੋਂ ਦੀ ਜੀਵਨੀ ਲਿਖਦੇ ਹੋਏ ਲੇਖਕ ਨੇ ਪੂਰਾ ਯਤਨ ਕੀਤਾਂ ਹੈ ਕਿ ਉਹ ਮੰਟੋ ਦੇ ਰੂਬਰੂ ਰਹਿ ਸਕੇ, ਅਤੇ ਜੀਵਨੀ ਦੀ ਚੰਗੀ ਤਰ੍ਹਾਂ ਪੜਤਾਲ ਕਰ ਸਕੇ ।