ਇਹ ਪੁਸਤਕ “ਕੈਂਬਰਿਜ ਹਿਸਟਰੀ ਆਫ਼ ਇੰਗਲਿਸ਼ ਲਿਟ੍ਰੇਚਰ” ਦੀ ਤਰਜ਼ ’ਤੇ ਪੰਜਾਬੀ ਸਾਹਿਤ ਦਾ ਇਤਿਹਾਸ ਤਿਆਰ ਕਰਨ ਸੰਬੰਧੀ ਪ੍ਰਿੰ. ਤੇਜਾ ਸਿੰਘ ਦੀ ਅਗਵਾਈ ਵਿਚ ਉਲੀਕੇ ਵੱਡ-ਅਕਾਰੀ ਪ੍ਰਾਜੈਕਟ ਦੀ ਦੂਸਰੀ ਜਿਲਦ ਹੈ, ਜਿਸ ਵਿਚ ਪੰਜਾਬੀ ਦੀ ਸੂਫ਼ੀ ਕਾਵਿ-ਧਾਰਾ ਅਤੇ ਕਿੱਸਾ ਕਾਵਿ-ਧਾਰਾ ਬਾਰੇ ਉੱਚ ਕੋਟੀ ਦੇ ਵਿਦਵਾਨਾਂ ਪਾਸੋਂ ਉਚੇਰੇ ਤੌਰ ’ਤੇ ਲਿਖਵਾਏ ਹੋਏ ਲੇਖ ਸ਼ਾਮਲ ਕੀਤੇ ਗਏ ਹਨ । ਪੰਜਾਬੀ ਸਾਹਿਤ ਦੇ ਇਤਿਹਾਸ ਸੰਬੰਧੀ ਇਹ ਦੁਰਲਭ ਲੇਖਾਂ ਦਾ ਅਨਮੋਲ ਖ਼ਜ਼ਾਨਾ ਹੈ ।