ਇਸ ਪੁਸਤਕ ਵਿਚ ਗੁਰੂ-ਸਮੇਂ ਤੋਂ ਬਾਅਦ ਅਤੇ ਪੰਜਾਬ ਦੇ ਆਪਣੇ ਰਾਜ ਖੁਸ ਜਾਣ ਤੋਂ ਪਹਿਲਾਂ ਦੀਆਂ ਗਿਆਰਾਂ ਵਾਰਾਂ ਦਰਜ ਹਨ ਜੋ 18-19ਵੀਂ ਸਦੀ ਦੇ ਕੁੱਝ ਕੁ ਇਤਿਹਾਸਕ, ਭਾਈਚਾਰਕ ਤੇ ਧਾਰਮਿਕ ਪਹਿਲੂਆਂ ਤੇ ਰੌਸ਼ਨੀ ਪਾਉਂਦੀਆਂ ਹਨ। ਇਹ ਵਾਰਾਂ ਆਪਣੇ ਸਮੇਂ ਦੀ ਬੋਲੀ ਤੇ ਰਸਮਾਂ ਰਿਵਾਜਾਂ ਪਰ ਬੜਾ ਸੋਹਣਾ ਚਾਨਣਾ ਪਾਉਂਦੀਆਂ ਹਨ ਅਤੇ ਨਾਲ ਹੀ ਇਨ੍ਹਾਂ ਤੋਂ ਇਹ ਭੀ ਪਤਾ ਚਲਦਾ ਹੈ ਕਿ ਬੋਲੀ ਕਿਨ੍ਹਾਂ ਮਰਹਲਿਆਂ ਵਿਚ ਦੀ ਨਿਕਲ ਕੇ ਫਲੀ ਫੁੱਲੀ ਤੇ ਮੌਜੂਦਾ ਸ਼ਕਲ ਵਿਚ ਆਈ ਹੈ।