ਇਸ ਕਿਤਾਬ ਵਿਚ ਪੰਜਾਬ ਦੇ ਪਾਣੀਆਂ ਦੇ ਮਾਹਿਰਾਂ, ਰਾਜਸੀ ਨੇਤਾਵਾਂ ਅਤੇ ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਦੀਆਂ ਪੰਜਾਬ ਦੇ ਪਾਣੀਆਂ ਦੀ ਗ਼ੈਰ ਸੰਵਿਧਾਨਿਕ ਲੁੱਟ ਅਤੇ ਪੰਜਾਬ ਦੇ ਪਾਣੀਆਂ ਦੀ ਸਥਿਤੀ ਉੱਪਰ ਵੱਖ-ਵੱਖ ਸਮੇਂ ਲਿਖੀਆਂ ਲਿਖਤਾਂ ਅਤੇ ਵੱਖ-ਵੱਖ ਅਖ਼ਬਾਰਾਂ ਦੀਆਂ ਖ਼ਬਰਾਂ ਸ਼ਾਮਿਲ ਕੀਤੀਆਂ ਹਨ । ਵੱਖ-ਵੱਖ ਲੇਖਕਾਂ ਵੱਲੋਂ ਲਿਖੀਆਂ ਲਿਖਤਾਂ ਨੂੰ ਹੂ-ਬਹੂ ਇਸ ਕਿਤਾਬ ਵਿਚ ਛਾਪਿਆ ਗਿਆ ਹੈ । ਸਮੇਂ-ਸਮੇਂ ਲਿਖੀਆਂ ਇਹਨਾਂ ਲਿਖਤਾਂ ਵਿਚ ਕਈ ਗੱਲਾਂ ਦਾ ਵਾਰ-ਵਾਰ ਦੁਹਰਾ ਹੈ । ਸੂਝਵਾਨ ਪਾਠਕਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਸਮਝਣ ਲਈ ਇਸ ਕਿਤਾਬ ਵਿਚਲੇ ਹਰ ਇਕ ਲੇਖ ਅਤੇ ਖਬਰ ਨੂੰ ਪੜ੍ਹਨ । ਲੇਖਕਾਂ ਵੱਲੋਂ ਜਿਹੜੇ ਸਾਲ ਵਿਚ ਲੇਖ ਲਿਖਿਆ ਗਿਆ ਹੈ ਉਸ ਸਮੇਂ ਦੇ ਰਾਜਸੀ ਅਤੇ ਆਰਥਿਕ ਹਾਲਾਤਾਂ ਮੁਤਾਬਿਕ ਹੀ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ।