ਓਸ਼ੋ ਦੀ ਇਹ ਪੁਸਤਕ ਧਰਮਾਂ ਅਤੇ ਫਿਰਕਿਆਂ ਦੇ ਨਿੱਘਰੇ ਰੂਪ ਤੋਂ ਮੁਕਤੀ ਅਤੇ ਇਕ ਨਵ-ਨਿਆਰੀ ਜਾਨਦਾਰ ਧਾਰਮਕਤਾ ਦਾ ਦਸਤਾਵੇਜ਼ ਹੈ । ਇਹ ਸਮੇਂ ਮੁਤਾਬਕ ਬਿਲਕੁਲ ਢੁਕਵੀਂ ਹੈ । ਫਿਰਕਿਆਂ ਦੇ ਭੁੱਲ-ਭੁੱਲੇਖਿਆਂ ਵਿਚ ਭਟਕ ਗਏ ਮਨੁੱਖ ਨੂੰ ਇਹ ਪੁਸਤਕ ਮੁੜਕੇ ਮਨੁੱਖਤਾ ਵਿਚ ਸਥਾਪਤ ਕਰਦੀ ਹੈ ।