ਇਸ ਪੁਸਤਕ ਵਿੱਚ ਸੁਰਿੰਦਰ ਕੰਧਾਰੀ ਦੇ ਜੱਦੋ-ਜਹਿਦ ਦੀ ਕਹਾਣੀ ਹੈ। ਗੁਰਦਵਾਰੇ ਦਾ ਸੁਪਨਾ ਸਾਕਾਰ ਕਰਨ ਲਈ ਉਸ ਨੇ 150 ਕਰੋੜ ਦੀ ਰਕਮ ਖ਼ਰਚ ਕੀਤੀ ਹੈ ।ਏਨੀ ਵੱਡੀ ਰਕਮ ਦਾ ਪ੍ਰਬੰਧ ਕਰਨਾ, ਉਹ ਵੀ ਆਪਣੇ ਇਕੱਲੇ ਪ੍ਰੀਵਾਰ ਵਲੋਂ, ਤਾਂ ਇਕ ਅਚੰਭਾ ਜਾਪਦਾ ਹੈ । ਪ੍ਰੰਤੂ ਇਸ ਤੋਂ ਵੀ ਵੱਡਾ ਕਾਰਨਾਮਾ ਇਕ ਇਸਲਾਮੀ ਦੇਸ਼ ਵਿੱਚ ਸਿੱਖਾਂ ਦੇ ਗੁਰਦੁਆਰੇ ਲਈ ਜ਼ਮੀਨ ਦਾ ਪ੍ਰਬੰਧ ਕਰਨਾ ਸੀ । ਕਈ ਅੜਚਣਾਂ ਪਾਰ ਕਰਨ ਤੋਂ ਬਾਅਦ ਦੁਬਈ ਦੇ ਹਾਕਮ ਨੇ ਜ਼ਬੇਲ ਅਲੀ ਪਿੰਡ ਵਿੱਚ ਜ਼ਮੀਨ ਦਾ ਟੁਕੜਾ ਮੁਫ਼ਤ ਵਿੱਚ ਅਲਾਟ ਕਰ ਦਿੱਤਾ । ‘ਮੇਰੇ ਸੁਪਨਿਆਂ ਦਾ ਗੁਰਦਵਾਰਾ’ ਨਿਰੀਪੁਰੀ ਇਕ ਆਤਮ ਕਥਾ ਹੀ ਨਹੀਂ, ਇਹ ‘ਗੁਰੂ ਨਾਨਕ ਦਰਬਾਰ’ ਗੁਰਦਵਾਰੇ ਦੀ ਜਿਉਂਦੀ ਜਾਗਦੀ ਕਥਾ ਵਾਰਤਾ ਹੈ । ਇਹ ਗੁਰਦਵਾਰਾ ਆਪਣੀ ਸੁੰਦਰਤਾ, ਸਫ਼ਾਈ, ਕੁਸ਼ਲ ਪ੍ਰਬੰਧ ਅਤੇ ਸਦਭਾਵਨਾ ਦਾ ਪ੍ਰਤੀਕ ਬਣ ਕੇ ਵਿਸ਼ਵ ਭਰ ਵਿੱਚ ਉਭਰਿਆ ਹੈ ।