ਇਹ ਪੁਸਤਕ ਨਿਰੋਲ ਇਤਿਹਾਸ ਹੈ। ਇਸ ਵਿਚ ਜਜ਼ਬਾਤ ਦੇ ਹੁਲਾਰੇ ਅਤੇ ਕਿਸੇ ਖਾਸ ਕਿਸਮ ਦੀ ਰੰਗਤ ਨਹੀਂ ਹੈ। ਵਾਕਿਆਤ ਦੀ ਅਸਲੀਅਤ ਦੀ ਖੋਜ ਹੈ। ਇਸ ਵਿਚ ਹਰ ਗੱਲ ਲਈ, ਜੋ ਕਿ ਲਿਖੀ ਗਈ ਹੈ ਭਰੋਸੇ ਯੋਗ ਗਵਾਹੀ ਮੌਜੂਦ ਹੈ ਅਤੇ ਯਤਨ ਕੀਤਾ ਗਿਆ ਹੈ ਕਿ ਜਿਥੇ ਤੱਕ ਹੋ ਸਕੇ ਸੋਮਿਆਂ ਦਾ ਪਤਾ ਹੇਠਾਂ ਪੈਰੀਂ ਨੋਟਾਂ ਵਿਚ ਦੇ ਦਿੱਤਾ ਗਿਆ ਹੈ।