ਸੰਤ ਰਾਮ ਉਦਾਸੀ ਜੁਝਾਰੂ ਕਾਵਿ-ਯੁੱਗ ਦਾ ਸਟਾਰ ਕਵੀ ਤੇ ਗਾਇਕ ਸੀ । ਉਸਨੇ ਅਤੇ ਉਸਦੇ ਸਮਕਾਲੀ ਇਨਕਲਾਬੀ ਸ਼ਾਇਰਾਂ ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਕੜ, ਹਰਭਜਨ ਹਲਵਾਰਵੀ, ਡਾ. ਜਗਤਾਰ, ਅਮਰਜੀਤ ਚੰਦਨ, ਗੁਰਦੀਪ ਗਰੇਵਾਲ, ਵਰਿਆਮ ਸੰਧੂ, ਫਤਹਿਜੀਤ, ਜੈਮਲ ਸਿੰਘ ਪੱਡਾ, ਦਰਸ਼ਨ ਦੁਸਾਂਝ ਅਤੇ ਓਮ ਪ੍ਰਕਾਸ਼ ਸ਼ਰਮਾ ਆਦਿ ਨੇ ਆਪਣੇ ਯੁੱਗ ਦੇ ਸਾਹਿਤਕ, ਸਮਾਜਿਕ ਸਿਆਸੀ ਅਤੇ ਇਤਿਹਾਸਕ ਸਵਾਲਾਂ ਨੂੰ ਮੁਖਾਤਬ ਹੁੰਦਿਆਂ ਅਜਿਹੀ ਕਵਿਤਾ ਦੀ ਰਚਨਾ ਕੀਤੀ ਜੋ ਹਥਿਆਰਬੰਦ ਸੰਘਰਸ਼ ਵਾਲੀ ਸਿਆਸਤ ਨੂੰ ਉਚਿਆਂਦੀ ਹੋਈ ਲਾਲ ਪਰਚਮ ਲਹਿਰਾਉਂਦੀ ਹੈ ।