ਇਹ ਪੁਸਤਕ 33 ਲੇਖਾਂ ਦਾ ਸੰਗ੍ਰਹਿ ਹੈ । ਇਸ ਵਿਚ ਆਰੰਭ ‘ਬਲਿਓ ਚਰਾਗ ਅੰਧਾਰ ਮਹਿ’ ਤੋਂ ਕੀਤਾ ਹੈ ਅਤੇ ਆਖ਼ਰੀ ਮਜਮੂਨ ‘ਪ੍ਰਚਾਰ ਦੇ ਸਾਧਨ ਤੇ ਪਰਚਾਰਕ’ ਰੱਖਿਆ ਹੈ । ਇਸ ਵਿਚ ਇਹ ਹੀ ਆਸ ਪ੍ਰਗਟ ਕੀਤੀ ਗਈ ਹੈ ਕਿ ਉਹ ਰੌਸ਼ਨੀ, ਜਿਸ ਨੇ ਜਗਤ ਰੁਸ਼ਨਾਇਆ ਸੀ, ਫੈਲਾਉਣ ਦਾ ਜਤਨ ਕਰਨਾ ਚਾਹੀਦਾ ਹੈ । ਇਸ ਵਿਚ ਸਿੱਖ ਧਰਮ ਦਾ ਵਿਕਾਸ ਦਰਸਾਇਆ ਗਿਆ ਹੈ । ਸਿੱਖ ਆਚਰਣ ਦੀਆਂ ਝਾਕੀਆਂ ਤੇ ਚੜ੍ਹਦੀ ਕਲਾ ਦੀਆਂ ਗੱਲਾਂ, ਅਨੋਖਾ ਜਲੂਸ, ਪੰਜ ਫਰਵਰੀ ਦੀ ਯਾਦ, ਗੁਰਦੁਆਰਿਆਂ ਦੀ ਪਵਿੱਤਰਤਾ ਲਈ ਅਤੇ ਕੁਝ ਵਰਤਮਾਨ ਵਿਚਾਰ ਸਾਂਝੇ ਕੀਤੇ ਗਏ ਹਨ ।