ਇਸ ਪੁਸਤਕ ਵਿਚ ਸ. ਕਰਤਾਰ ਸਿੰਘ ਬਲੱਗਣ, ਜੋ ਸਟੇਜ ਦਾ ਸ਼ਿੰਗਾਰ ਰਹੇ ਹਨ, ਦੀ ਚੋਣਵੀਂ ਕਵਿਤਾ ਨੂੰ ਸੰਪਾਦਨ ਕੀਤਾ ਗਿਆ ਹੈ । ਇਸ ਕਾਰਜ ਵਾਸਤੇ ਪ੍ਰੋ. ਮੋਹਨ ਸਿੰਘ ਅਤੇ ਸ. ਸੂਬਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ ਅਤੇ ਇਹਨਾਂ ਵਿਦਵਾਨਾਂ ਨੇ ਪੰਜਾਬੀ ਦੇ ਇਸ ਲੋਕ-ਕਵੀ ਦੀ ਚੋਣਵੀਂ ਰਚਨਾ ਨੂੰ ਸੰਕਲਨ ਕਰਨ ਦਾ ਸ਼ਲਾਘਾ ਯੋਗ ਕੰਮ ਕੀਤਾ ਹੈ । ਸ. ਬਲੱਗਣ ਦੇ ਇਸ ਚੋਣਵੇਂ ਕਾਵਿ-ਸੰਗ੍ਰਹਿ ਦੀ ਰਚਨਾ ਨੂੰ ਤਿੰਨ ਮੁੱਖ ਰੰਗਾਂ ਵਿਚ ਪੇਸ਼ ਕੀਤਾ ਹੈ । ਪਹਿਲਾ ਸਾਹਿਤਕ ਰੰਗ, ਦੂਸਰਾ ਧਾਰਮਿਕ ਅਤੇ ਦੇਸ਼ ਭਗਤੀ ਰੰਗ ਅਤੇ ਤੀਸਰਾ ਗੀਤ ਤੇ ਗਜ਼ਲਾਂ ।