ਇਸ ਖੋਜ-ਕਾਰਜ ਵਿਚ ਡਾ. ਨੇਕੀ ਨੇ ਕਵਿਤਾ ਦੀ ਸਿਰਜਣ ਪ੍ਰਕਿਰਿਆ ਦੀ ਪੈੜ-ਚਾਲ ਨਾਪਣ ਦੀ ਕੋਸ਼ਿਸ਼ ਕੀਤੀ ਹੈ । ਵਿਸ਼ਾਲ ਅਧਿਐਨ ਅਤੇ ਨਿਜ ਦੇ ਸਿਰਜਣਾਤਮਕ ਅਨੁਭਵਾਂ ਤੋਂ ਇਲਾਵਾ ਉਨ੍ਹਾਂ ਨੇ ਨਾਮਵਰ ਕਵੀਆਂ ਪਾਸੋਂ ਵੀ ਨਿਸਚਿਤ ਸਵਾਲਾਂ ਦੇ ਜਵਾਬ ਪੁੱਛ ਕੇ, ਕਾਵਿ-ਸਿਰਜਣਾ ਦੇ ਪਲਾਂ ਪਿੱਛੇ ਕਾਰਜਸ਼ੀਲ ਤੱਤਾਂ ਦੇ ਵਿਵੇਕ ਦੀ ਨਿਸ਼ਾਨਦੇਹੀ ਕੀਤੀ ਹੈ । ਅੱਧੀ ਸਦੀ ਤੋਂ ਵਧੇਰੇ ਕਾਲ ਵਿਚ ਫੈਲਿਆ ਇਹ ਖੋਜ ਕਾਰਜ ਪੰਜਾਬੀ ਕਾਵਿ-ਸ਼ਾਸਤਰ ਦੀ ਅਦੁੱਤੀ ਪਛਾਣ ਨੂੰ ਵੀ ਸਥਾਪਤ ਕਰਦਾ ਹੈ ।