ਇਸ ਕਾਵਿ ਸੰਗ੍ਰਹਿ ਵਿਚ ਲੇਖਕ ਨੇ 195 ਕਾਫੀਆਂ, ਤੀਹ ਰੁਬਾਈਆਂ ਤੇ ਵੀਹ ਦੋਹੇ ਸ਼ਾਮਿਲ ਕੀਤੇ ਹਨ, ਜਿਨ੍ਹਾਂ ਦੇ ਵਿਸ਼ੇ ਸਿਰਲੇਖ ਅਨੁਕੂਲ ਹਨ । ਇਸ ਵਿਚ ਕਵੀ ਨੇ ਇਲਮ, ਅਮਲ, ਮਨ, ਬੁਢਾਪਾ, ਸੰਗਤ, ਹਲੀਮੀ, ਸ੍ਵੈ-ਪੜਚੋਲ, ਸ਼ਾਹੁ ਦਾ ਮਿਲਣਾ, ਸ਼ਬਦ ਅਤੇ ਸ਼ਰੀਅਤ, ਆਨੰਦ ਅਤੇ ਸੁਖ ਸਿਰਲੇਖਾਂ ਹੇਠ ਸੂਫੀ ਰੰਗਨ ਤੇ ਸ਼ਬਦਾਵਲੀ ਵਾਲੀਆ ਰਚਨਾਵਾਂ ਰਚੀਆਂ ਹਨ । ਇਹ ਰਚਨਾਵਾਂ ਸਾਨੂੰ ਸੂਫੀ ਕਲਾਮ ਤੇ ਸੂਫੀ ਸਾਹਿਤਕਾਰਾਂ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ, ਜਿਨ੍ਹਾਂ ਨੇ ਲੋਕ ਮਨਾਂ ਵਿਚ ਡੂੰਘੀ ਰਮਜ਼ ਵਾਲੀਆਂ ਗੱਲਾ ਕਰਕੇ ਡੂੰਘੀ ਥਾਂ ਬਣਾਈ ਹੈ । ‘ਮਨ ਦੀ ਸਫਾਈ’, ‘ਆਖਰੀ ਸਫ਼ਰ’, ‘ਮੇਰੀ ਡੇਲੀ ਰੱਖ ਤਿਆਰ ਮਾਏ’, ‘ਆਸ਼ਿਕ ਮਾਸ਼ੂਕ’, ਤੇ ‘ਸੱਚੀ ਇਕੋ ਯਾਰੀ ਹੋਰ ਸਭ ਕੱਚੀਆਂ’, ਕਵਿਤਾਵਾਂ ਵਿਚ ਭਿੰਨ-2 ਵਿਸ਼ਿਆ ਨੂੰ ਸੂਫੀ ਰੰਗਣ ਵਾਲੀ ਪੁੱਠ ਦੇ ਕੇ ਪੇਸ਼ ਕੀਤਾ ਗਿਆ ਹੈ ।