ਇਹ ਪੁਸਤਕ ਗੱਦੀ ਲੋਕਧਾਰਾ ਅਤੇ ਸਭਿਆਚਾਰ (ਜੀਵਨ-ਰਾਹ ਦੀਆਂ ਰੁਹ-ਰੀਤਾਂ) ਡਾ. ਗੁਰਦੀਸ਼ ਕੌਰ ਬਾਜਵਾ ਦੁਆਰਾ ਲਿਖੀ ਗਈ ਹੈ । ਇਸ ਪੁਸਤਕ ਵਿਚ ਘੁਮਕੜ ਕਬੀਲੇ ਦੇ ਬਹੁਤ ਸਾਰੇ ਅਣਛੋਹੇ ਪਹਿਲੂ ਸਾਡੇ ਸਾਹਮਣੇ ਉਜਾਗਰ ਕੀਤੇ ਹਨ ਜਿਹੜੇ ਪਹਿਲਾਂ ਪੜ੍ਹਨ-ਸੁਣਨ ਨੂੰ ਨਹੀਂ ਮਿਲਦੇ । ਇਸ ਵਿਚ ਲੋਕਧਾਰਾ ਤੇ ਸਭਿਆਚਾਰ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ, ਖੋਜਾਰਥੀ ਤੇ ਵਿਦਵਾਨ ਪੁਸਤਕ ਦਾ ਸੁਆਗਤ ਕਰਨਗੇ ।