‘ਤ੍ਵ ਪ੍ਰਸਾਦਿ ਸਵੱਯੇ’ – ਇਸ ਰਚਨਾ ਦਾ ਸਿਰਲੇਖ ਆਪਣੇ ਆਪ ਵਿੱਚ ਇਸ ਸੰਪੂਰਨ ਰਚਨਾ ਦਾ ਸੰਖੇਪ ਸਿਧਾਂਤ ਹੈ। ਤ੍ਵ ਪ੍ਰਸਾਦਿ ਭਾਵ ਤੇਰੀ ਕਿਰਪਾ, ਤੇਰੀ ਰਹਿਮਤ ਵਿੱਚ ਹੀ ਸਭ ਕੁਝ ਹੈ ਅਤੇ ਤਵ ਪ੍ਰਸਦਿ ਨਾਲੋਂ ਟੁੱਟ ਕੇ ਧਰਮੀ-ਕਰਮੀ ਅਖਵਾਉਣ ਵਾਲੇ ‘ਏਕ ਰਤੀ ਬਿਨੁ ਏਕ ਰਤੀ ਕੇ’ ਹਨ। ਪ੍ਰੇਮ ਮਾਰਗ ਰਾਹੀਂ ‘ਤਵ ਪ੍ਰਸਾਦਿ’ ਪ੍ਰਾਪਤ ਕਰਨਾ ਹੀ ਸਫ਼ਲ ਜੀਵਨ ਹੈ।