“ਦਾਸਤਾਨ-ਏ-ਦਸਤਾਰ” ਪੱਗ ਦੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਜਾਣਨ ਲਈ ਵੱਡ-ਮੁੱਲੀ ਪੁਸਤਕ ਹੈ। ਇਹ ਪੁਸਤਕ ਖੋਜ ਭਰਪੂਰ ਹੋਣ ਦੇ ਬਾਵਜੂਦ ਭਾਸ਼ਾ ਅਤੇ ਸ਼ੈਲੀ ਵਿੱਚ ਬਹੁਤ ਸਰਲ ਅਤੇ ਪ੍ਰਭਾਵ ਸ਼ਾਲੀ ਹੈ। “ਦਾਸਤਾਨ-ਏ-ਦਸਤਾਰ” ਪੁਸਤਕ ਵਿੱਚ ਪ੍ਰੋ. ਘੁੰਮਣ ਨੇ ਸਿਰ ਉੱਤੇ ਪੱਗ ਬੰਨ੍ਹਣ ਦੀ ਪ੍ਰੰਪਰਾ ਦਾ ਨਿਕਾਸ ਤੇ ਵਿਕਾਸ ਲੱਭਣ ਦਾ ਸ਼ਲਾਘਾ ਯੋਗ ਉੱਦਮ ਕੀਤਾ ਹੈ।