ਜਿਸ ਤਰ੍ਹਾਂ ਕੋਈ ਆਦਮੀ ਲੰਮਾਂ ਸਮਾਂ ਘਰੋਂ ਬਾਹਰ ਰਹਿਣ ਉਪਰੰਤ ਉਸ ਦੇ ਜਿਉਂਦੇ ਜਾਂ ਮਰੇ ਹੋਣ ਦਾ ਅਤਾ ਪਤਾ ਨਾ ਹੋਣ ਤੇ ਐਗਜੀਕਿਊਟਿਵ ਮੈਜਿਸਟਰੇਟ, ਉਸ ਆਦਮੀ ਦੀ ਜਾਇਦਾਦ ਦੇ ਖਾਤੇ ਚੋਂ ਉਸ ਦਾ ਨਾਂ ਖਾਰਜ ਕਰਕੇ ਨੇੜਲੇ ਰਿਸ਼ਤੇਦਾਰਾਂ ਨੂੰ ਵਾਰਸ ਬਣਾ ਦਿੰਦਾ ਹੈ । ਇਹ ਚਿੱਠੀ ਨੂੰ ‘ਅਖ਼ਰਾਜਨਾਮਾ’ ਕਿਹਾ ਜਾਂਦਾ ਹੈ, ‘ਖਾਰਜ-ਨਾਮਾ’ ਭਾਵ ਖਾਰਜ ਹੋਣ ਦੀ ਚਿੱਠੀ । ਡਰੱਗ ਵਿੱਚ ਪਏ ਲੋਕਾਂ ਦਾ ਵੀ ਇਹੀ ਹਾਲ ਹੈ । ਪਾਠਕਾਂ ਨੂੰ ਕਾਫੀ ਪ੍ਰਸ਼ਨਾਂ ਦੇ ਉਤਰ ਮਿਲ ਸਕਣਗੇ, ਡਰੱਗ ਦਾ ਹੱਲ ਕਿਸੇ ਇਕ ਸਰਕਾਰ ਦੇ ਵੱਸ ਉਕਾ ਹੀ ਨਹੀਂ ਹੈ । ਇਹ ਜੰਗ ਹਰ ਇਨਸਾਨ ਦੇ ਸਹਿਯੋਗ ਨਾਲ ਲੜੀ ਜਾ ਸਕਦੀ ਹੈ । ਨੌਜਵਾਨਾਂ ਦੇ ਪੜ੍ਹਨ ਲਈ ਤਾਂ ਇਹ ਰਚਨਾ ਬੜੀ ਜ਼ਰੂਰੀ ਹੈ, ਅਤੇ ਆਮ ਇਨਸਾਨ ਲਈ ਵੀ-, ਕਿਉਂਕਿ ਇਹ ਨਾਵਲ ਵਿਸ਼ਵ ਦੀ ਨਸ਼ੇ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ ਗਿਆ ਹੈ । ਇਹ ਦੁਨੀਆਂ ਦੇ ਸੱਤਰ ਫੀਸਦੀ ਹਿੱਸੇ ਵਿਚ ਫੈਲੇ, ਸਪੈਨਿਸ਼ ਡਰੱਗ ਵਪਾਰ ਬਾਰੇ ਹੈ ।