ਹੱਥ ਵਿਚ ਸਸ਼ਤਰ ਸਜਾ ਕੇ ਦਲਜੀਤ ਸਿੰਘ ਅੱਖਾਂ ਦੀ ਦੁਨੀਆਂ ਤਾਂ ਪਹਿਲਾ ਹੀ ਫ਼ਤਹਿ ਕਰ ਚੁੱਕਾ ਹੈ। ਹੁਣ ਉਹ ਇਸੇ ਸਸ਼ਤਰ ਨਾਲ ਕਲਮ ਦੀ ਦੁਨੀਆਂ ਫਤਹਿ ਕਰਨ ਲਈ ਬੜੀ ਸੱਜ ਧੱਜ ਨਾਲ ਗਿਆਨ ਦੇ ਮੈਦਾਨ ਵਿਚ ਉਤਰਿਆ ਹੈ। ਡਾ. ਦਲਜੀਤ ਸਿੰਘ ਆਪਣੇ ਕਲਮੀ ਸ਼ਸਤਰ ਨਾਲ ਵੱਡੇ ਵੱਡੇ ਮਲ੍ਹਾਂ ਦੇ ਪਰਦੇ ਫਾਸ਼ ਕਰਨੋਂ ਵੀ ਨਹੀਂ ਟਲਦਾ। ਉਹ ਬੜਾ ਬੇਰਹਿਮ ਸਸ਼ਤਰ ਬਾਜ ਹੈ, ਕਿਸੇ ਨੂੰ ਬਖ਼ਸ਼ਦਾ ਨਹੀਂ। ਹੁਣ ਤਾਂ ਇਹ ਦਾਅਵਾ ਨਿਰਸੰਦੇਹ ਕੀਤਾ ਜਾ ਸਕਦਾ ਹੈ ਕਿ ਘੱਟੋ ਘੱਟ ਪੰਜਾਬੀ ਸਾਹਿਤ ਵਿਚ ਦਲਜੀਤ ਸਿੰਘ ਦੇ ਮੁਕਾਬਲੇ ਵਿਚ ਕੋਈ ਵਿਰਲਾ ਕਲਮਧਾਰੀ ਹੀ ਖੜਾ ਹੋ ਸਕਦਾ ਹੈ। ਆਪਣੇ ਨਵੇਂ ਹਮਾਮ ਵਿਚ ਧਰਮ, ਸਿਆਸਤ, ਵਪਾਰ, ਹਕੂਮਤ, ਵੱਢੀ, ਨੌਕਰਸ਼ਾਹੀ ਗੱਲ ਕੀ! ਸਮਾਜ ਦੇ ਹਰ ਖੇਤਰ ਦੇ ਦੰਭ, ਦੁਰਾਚਾਰ ਤੇ ਦੁਬਾਜਰੇ ਵਿਹਾਰ ਨੂੰ ਨੰਗਾ ਕਰਨ ਦਾ ਬਹੁਤ ਸਫ਼ਲ ਯਤਨ ਕੀਤਾ ਹੈ। ਸ਼ਾਲਾ ਇਹ ਨਸ਼ਤਰਧਾਰੀ ਲੇਖਕ ਲੰਮ-ਉਮਰੀ ਹੋਵੇ।