ਇਸ ਸੰਗ੍ਰਹਿ ਦੀਆਂ ਕਹਾਣੀਆਂ ਵੰਡ ਤੋਂ ਪਹਿਲੇ ਸਮਾਜ ਦਾ ਸਭਿਆਚਾਰਕ-ਇਤਿਹਾਸਕ ਦਸਤਾਵੇਜ਼ ਹਨ । ਇਸ ਕਿਤਾਬ ਨੂੰ ਕਿਸੇ ਸਿਨਫ ਦੇ ਲੇਬਲ ਹੇਠ ਰੱਖਣਾ ਜ਼ਰਾ ਮੁਸ਼ਕਲ ਕੰਮ ਹੈ, ਅੰਗਰੇਜ਼ੀ ਵਿਚ ਇਸ ਨੂੰ ਨਾਨ-ਫਿਕਸ਼ਨ ਕਹਿ ਸਕਦੇ ਹਾਂ । ਇਨ੍ਹਾਂ ਸਾਰੀਆਂ ਰਚਨਾਵਾਂ ਦੇ ਨਾਇਕ ਇਤਿਹਾਸਕ ਸ਼ਖ਼ਸੀਅਤਾਂ ਹਨ । ਇਸ ਕਿਤਾਬ ਵਿਚ ਜੀਵਨ ਦੀ ਪ੍ਰਮਾਣਿਕ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ । ਇਹਨਾਂ ਲਿਖਤਾਂ ਵਿਚ ਆਏ ਨਾਵਾਂ, ਥਾਵਾਂ, ਸੰਕਲਪਾਂ ਤੇ ਸ਼ਬਦਾਵਲੀ ਨੂੰ ਸਮਝਣ ਲਈ, ਪਾਠਕ ਨੂੰ ਥੋੜੀ ਮੁਸ਼ੱਕਤ ਪੈ ਸਕਦੀ ਹੈ, ਪਰੰਤੂ ਇਸ ਕਿਤਾਬ ਦੇ ਅਖੀਰਲੇ ਪੰਨੇ ਤੱਕ ਪਹੁੰਚਦਿਆਂ, ਪਾਠਕ ਦੀ ਬੌਧਿਕ ਪੂੰਜੀ ਵਿਚ ਜ਼ਿਕਰਯੋਗ ਵਾਧਾ ਹੋ ਚੁੱਕਾ ਹੋਵੇਗਾ ।