ਇਸ ਸੰਗ੍ਰਹਿ ਵਿਚ ਅਲਿਆਸ ਘੁੰਮਣ, ਮਨਸ਼ਾ ਯਾਦ, ਮਕਸੂਦ ਸਾਕਬ, ਅਫ਼ਜ਼ਲ ਤੌਸੀਫ਼, ਅਫ਼ਜ਼ਲ ਅਹਿਸਨ ਰੰਧਾਵਾ, ਫ਼ਰਜ਼ੰਦ ਅਲੀ, ਕੰਵਲ ਮੁਸ਼ਤਾਕ ਆਦਿ ਉਹਨਾਂ ਸਭ ਲੇਖਕਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਲਭਦੀਆਂ ਹਨ, ਜਿਨ੍ਹਾਂ ਨੇ ਪੰਜਾਬੀ ਕਹਾਣੀ ਦਾ ਮੂੰਹ-ਮੱਥਾ ਨਿਖਾਰਨ ਵਿਚ ਹਿੱਸਾ ਵੀ ਪਾਇਆ ਹੈ, ਪਾਕਿਸਤਾਨੀ ਪੰਜਾਬੀ ਕਹਾਣੀ ਸਾਹਿਤ ਉਤੇ ਆਪਣੀ ਮੋਹਰ-ਛਾਪ ਵੀ ਛੱਡੀ ਹੈ ਅਤੇ ਦੇਸ ਦੀਆਂ ਸਰਹੱਦਾਂ ਤੋਂ ਪਾਰ ਨਾਮਣਾ ਵੀ ਖੱਟਿਆ ਹੈ । ਇਹ ਸੰਗ੍ਰਹਿ ਕਹਾਣੀ ਲਹਿੰਦੇ ਪੰਜਾਬ ਦੀ ਨੂੰ ਮਾਣਨ ਅਤੇ ਉਸਦੀ ਸਥਿਤੀ ਨੂੰ ਸਮਝਣ ਪ੍ਰਤਿ ਸਾਡੇ ਪਾਠਕਾਂ ਦੀ ਜਗਿਆਸਾ ਨੂੰ ਸੰਤੁਸ਼ਟ ਵੀ ਕਰੇਗਾ ਤੇ ਪ੍ਰਚੰਡ ਵੀ ।