Punjab : Jinhan Rahan Di Main Saar Na Janan
ਇਹ ਪੁਸਤਕ ਪੰਜਾਬ ਦੇ ਇਤਿਹਾਸਕ, ਭੂਗੋਲਿਕ, ਸਮਾਜਕ ਸੱਭਿਆਚਾਰਕ ਅਤੇ ਹਰ ਕਾਲ ਦੀਆਂ ਸਥਿਤੀਆਂ-ਪ੍ਰਸਥਿਤੀਆਂ ਸੰਬੰਧੀ ਸੰਪੂਰਨ ਜਾਣਕਾਰੀ ਦੇਣ ਵਾਲੀ ਅਦੁੱਤੀ ਪੁਸਤਕ ਹੈ । ਜਿਨ੍ਹਾਂ 16 ਅਧਿਆਵਾਂ ਦਾ ਪਾਠ ਕਰਦਿਆਂ ਅਸੀਂ ਪੰਜਾਬ ਨੂੰ ਜਾਣਨ-ਪਹਿਚਾਣਨ ਹੀ ਲੱਗੇ ਹਾਂ, ਬਲਕਿ ਪੰਜਾਬ ਦੇ ਵਰਤਮਾਨ ਅਤੇ ਅਤੀਤ ਦਾ ਨਿਰਪੱਖ, ਗਿਆਨ-ਵਿਗਿਆਨ ਦ੍ਰਿਸ਼ਟੀ, ਇਤਿਹਾਸ, ਭੂਗੋਲ, ਅਤੀਤ ਅਤੇ ਵਰਤਮਾਨ ਵੀ ਸਮਝਣ ਲੱਗੇ ਹਾਂ। ਪੁਸਤਕ ਵਿੱਚ ਜੋ ਜਾਣਕਾਰੀ ਦੇਣ ਦਾ ਵਧੀਆ ਅਤੇ ਗਿਆਨਕ-ਵਿਗਿਆਨਕ ਦ੍ਰਿਸ਼ਟੀ ਤੋਂ ਉਪਰਾਲਾ ਕੀਤਾ ਗਿਆ ਹੈ, ਉਸ ਦਾ ਅਧਿਐਨ ਕਰਨ ਉਪਰੰਤ ਅਸੀਂ ਨਿਰਸੰਦੇਹ ਇਹ ਕਹਿ ਸਕਦੇ ਹਾਂ ਕਿ ਸੱਚਮੁੱਚ ਇਹ ਪੁਸਤਕ ਇਤਿਹਾਸਕ, ਸੱਭਿਆਚਾਰਕ, ਇਤਿਹਾਸਕ ਵਰਤਮਾਨ ਦੇ ਅਧਿਐਨ ਲਈ ਬਹੁਤ ਨਿਵੇਕਲੀ ਕਿਸਮ ਦੀ ਪੁਸਤਕ ਹੈ, ਜਿਸ ਨੂੰ ਹੋਰ ਵੀ ਪੰਜਾਬੀ ਨਾਗਰਿਕਾਂ ਨੂੰ ਪੜ੍ਹਨਾ ਅਤੇ ਪੜ੍ਹਾਉਣਾ ਚਾਹੀਦਾ ਹੈ।
ਲੇਖਕ ਨੇ ਪੰਜਾਬ ਦੇ ਨਾਜ਼ੁਕ ਨਾ-ਖੁਸ਼ਗਵਾਰ ਦਿਨਾਂ ਦੀਆਂ ਤਸਵੀਰਾਂ, ਤਲਖ-ਹਾਲਤਾਂ ਦਾ ਜ਼ਿਕਰ ਭਾਵਕੀ ਲਹਿਜ਼ੇ ਵਿੱਚ ਕੀਤਾ ਹੈ । ਉਹ ਤਸਵੀਰਾਂ ਦੇਖੀਆਂ ਹਨ, ਜਿਨ੍ਹਾਂ ਦੀ ਯਾਦ ਬੀਤੇ ਦਿਨਾਂ ਦੇ ਨਾਜ਼ੁਕ ਸਮੇਂ ਨਾਲ ਸੰਬੰਧਤ ਹੈ । ਉਸ ਸ਼ਖਸ ਦੀਆਂ ਤਸਵੀਰਾਂ ਦਾ ਉਹ ਜ਼ਿਕਰ ਕਰਦਾ ਹੈ, ਜਿਨ੍ਹਾਂ ਨੂੰ ਦੇਖ-ਸਮਝ ਕੇ ਪੰਜਾਬ ਦੀ ਨਾਜ਼ੁਕ, ਅਸਥਿਰ ਅਤੇ ਡਾਵਾਂਡੋਲ ਸਥਿਤੀ ਦਾ ਲਿਖਤੀ ਨਾਜ਼ੁਕ ਇਤਿਹਾਸ ਸਾਡੇ ਸਾਹਮਣੇ ਆਉਂਦਾ ਹੈ । ਲੇਖਕ ਉਹਨਾਂ ਦਿਨਾਂ ਦੇ ਆਗੂਆਂ ਦੀਆਂ ਤਸਵੀਰਾਂ ਦੇਖ ਬਿਆਨ ਕਰਦਾ ਹੈ ਕਿ ਉਸ ਸਮੇਂ ਦੇ ਪੰਜਾਬ ਦੇ ਨਾਜ਼ੁਕ ਸਮੇਂ ਦੇ ਰਾਜਨੀਤੀ ਦੇ ਦੋ ਬੁਲੰਦ ਨੇਤਾਵਾਂ ਵਿਚਕਾਰ ਪਾੜਾ ਵਧ ਰਿਹਾ ਹੈ । ਫੋਟੋਆਂ ਦੇਖ ਜਾਪਦਾ ਸੀ ਕਿ ਤਸਵੀਰਾਂ ਵਿੱਚ ਵਿਖਾਈ ਦਿੰਦੇ ਲੋਕਾਂ ਨੂੰ ਕਾਬੂ ਕਰਨ ਲਈ ਜੋ ਰਸਤਾ ਅਤੇ ਢੰਗ ਅਪਨਾਇਆ ਗਿਆ, ਉਸ ਦੀ ਥਾਂ ਹੋਰ ਅਨੇਕ ਰਸਤੇ ਸਨ, ਜਿਨ੍ਹਾਂ ਨੂੰ ਅਪਨਾ ਕੇ ਉਦੇਸ਼-ਪੂਰਤੀ ਪ੍ਰਾਪਤ ਕੀਤੀ ਜਾ ਸਕਦੀ ਸੀ । ਪੁਸਤਕ ਇਤਿਹਾਸ ਤਾਂ ਹੈ, ਕਿ ਕਥਾ-ਕਹਾਣੀਆਂ, ਅਤੀਤ ਦੇ ਪਰਸੰਗ, ਭਾਵੇਂ ਹੁਣੇ-ਹੁਣੇ ਬੀਤੇ ਅੱਖੀਂ ਦੇਖੇ, ਹੰਡੀ ਹੰਢਾਏ ਹਨ, ਪਰ ਅਤੀਤ ਨਾਲ ਸਬੰਧਤ ਹਨ । ਹੁਣ ਪੰਜਾਬ ਦੇ ਨਾਜ਼ੁਕ ਦੌਰ ਦੇ ਇਹ ਪ੍ਰਸੰਗ ਆਖਰ ਇਤਿਹਾਸ ਬਣ ਚੁੱਕੇ ਹਨ । ਕਰਫਿਊ ਲੱਗੇ ਸ਼ਹਿਰਾਂ ਦੀਆਂ ਘਟਨਾਵਾਂ, ਉਹਨਾਂ ਦਿਨਾਂ ਦੀਆਂ ਤੰਗੀਆਂ-ਤੁਰਸ਼ੀਆਂ ਦੀਆਂ ਘਟਨਾਵਾਂ ਜ਼ਿਕਰ ਕਰਦੇ ਇਹ ਬਿਰਤਾਂਤ, ਪੰਜਾਬ ਦੇ ਜ਼ਖਮੀ ਇਤਿਹਾਸ ਉੱਪਰ ਧੱਬਾ ਬਣ ਚੁੱਕੇ ਹਨ । ਅਨੇਕਾਂ ਪ੍ਰਸੰਗਾਂ ਦੇ ਜਿਉਂਦੇ ਜਾਗਦੇ ਪ੍ਰਸੰਗ, ਲੇਖਕ ਦੇ ਤਨ-ਬੁੱਧੀ ਅਤੇ ਚੇਤਨਾ ਉੱਪਰ ਡੂੰਘੇ ਦਾਗ ਸੱਟ ਬਣ ਕੇ ਕੌੜੀਆਂ ਯਾਦਾਂ ਹੀ ਬਾਕੀ ਹਨ । ਲੇਖਕ ਦਾ ਇਹ ਕਥਨ ਸੱਚ ਬੋਲਦਾ ਹੈ ਕਿ ਅੱਜ ਵਰਗੇ ਨਾਜ਼ੁਕ ਹਾਲਾਤ, ਬੀਤੇ ਇਤਿਹਾਸ ਦੇ ਪ੍ਰਸੰਗ ਬਣ ਕੇ ਰਹਿ ਗਏ ਹਨ, ਜਿਨ੍ਹਾਂ ਨੇ ਸਾਡੇ ਸਭਿਆਚਾਰ ਅਤੇ ਧਾਰਮਿਕ ਸੋਚ ਉੱਪਰ ਘਾਤਕ ਹਮਲੇ ਕੀਤੇ ਸਨ । ਕਾਲ ਪੈਂਦੇ ਰਹੋ, ਬਿਮਾਰੀਆਂ, ਤੰਗੀਆਂ, ਵਿਦੇਸ਼ੀ ਹਮਲਿਆਂ ਨੇ ਸਾਡੇ ਸਥਾਪਤ ਹੋਏ ਸਮਾਜਿਕ ਤੇ ਸਭਿਆਚਾਰਕ ਸੰਬੰਧਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਸਨ । ਲੋਕ ਨਿਹੋਰੇ ਕਰ ਰਹੇ ਸਨ, ‘ਅਸੀਂ ਹਿੰਦੋਸਤਾਨ ਨੂੰ ਬਚਾਇਆ, ਹੁਣ ਹਿੰਦੋਸਤਾਨ ਸਾਨੂੰ ਵਿਸਾਰੀ ਜਾ ਰਿਹਾ ਹੈ ।’ ਇਹ ਕੌੜੇ ਕਥਨ ਉਹਨਾਂ ਮਾਰੂ ਘਟਨਾਵਾਂ ਨੂੰ ਝੱਲਦੇ ਹੋਏ ਲੋਕਾਂ ਦੇ ਧੁਰ ਅੰਦਰੋਂ, ਨਿਹੋਰੇ ਮਾਰ ਕੇ ਨਿਕਲ ਰਹੇ ਸਨ । ਹਾਲਾਤ ਦੇ ਦਰਦ ਜਾਨਣ ਲਈ ਲੋਕਾਂ ਵਿਚ ਘੁੰਮਣਾ ਚਾਹੀਦਾ ਹੈ । ਕਿਧਰੇ ਕੋਈ ਬੇਇਨਸਾਵੀ ਦੇ ਦੁੱਖ ਬੋਲ ਰਹੇ ਹਨ , ਕਿਧਰੇ ਕਿਰਸਾਨ ਮੋਰਚੇ ਲਗਾ ਰਹੇ ਹਨ ।
ਇਸ ਪੁਸਤਕ ਦੇ 16 ਅਧਿਆਇ ਹਨ, ਹਰ ਅਧਿਆਇ ਵਿੱਚ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਹੈ, ਜਿਨ੍ਹਾਂ ਕਾਰਨ ਹਕੂਮਤਾਂ, ਲੋਕ ਆਵਾਜ਼ਾ ਨੂੰ ਕੁਚਲ ਕੇ, ਉਹਨਾਂ ਨੂੰ ਸੰਘਰਸ਼ ਕਰਨ, ਮੋਰਚੇ ਲਾਉਣ, ਮਰਨ-ਵਰਤ ਰੱਖਣ, ਪੁਲਸ ਦੀਆਂ ਤਸ਼ੱਦਦਨੁਮਾ ਵਧੀਕੀਆਂ ਦਾ ਜ਼ਿਕਰ ਹੈ ।
ਰਾਜਨੀਤਕ ਦ੍ਰਿਸ਼ਟੀ ਤੋਂ ਪਿਛਲੇ ਤਿੰਨ ਦਹਾਕੇ ਤੋਂ ਕੇਂਦਰੀ ਸਰਕਾਰ ਸਥਾਪਤ ਹੋਈ ਹੈ । ਸਭ ਕੁਝ ਉਸ ਨੇ ਬਦਲ ਦਿੱਤਾ ਹੈ । ਪਿਛਲੇ ਤਿੰਨ ਦਹਾਕਿਆਂ ਦੀਆਂ ਨੀਤੀਆਂ ਲਈ ਬਦਨੀਅਤ ਬਣ ਕੇ ਉਹਨਾਂ ਆਵਾਜ਼ਾਂ ਨੂੰ ਦਬਾਅ ਰਹੀ ਹੈ, ਜਿਨ੍ਹਾਂ ਨੂੰ ਵਿਰੋਧੀ ਰਾਜਨੀਤਕ ਪਾਰਟੀਆਂ ਦੀ ਆਵਾਜ਼ ਕਹਿ ਰਹੇ ਹਾਂ ।
ਲੇਖਕ ਕਦੇ ਇਤਿਹਾਸ ਫਰੋਲਦਾ ਹੈ, ਹੋਏ ਦੰਗਿਆਂ, ਪਏ ਸੋਕਿਆਂ ਕਾਰਨ ਬੰਗਾਲ ਦੇ 43 ਲੱਖ ਲੋਕਾਂ ਦੀ ਮੌਤ ਦੇ ਕੌੜੇ ਸੱਚ ਨੂੰ ਯਾਦ ਕਰਦਾ, ਆਪਣੇ ਸੁਤੰਤਰ ਖਿਆਲਾਂ ਦੀਆਂ ਆਵਾਜ਼ਾਂ ਬੁਲੰਦ ਕਰਦਾ, ਸਮੁੱਚੇ ਦੇਸ਼ ਦੇ ਹਾਲਾਤ ਦਾ ਸੱਚ ਬਿਆਨ ਕਰਦਾ ਹੈ।
ਪੁਸਤਕ ਦੇ ਲੇਖਕ ਨੂੰ ਹਕੀਕਤ ਪਸੰਦ ਲੋਕ ਪੱਖੀ ਨੀਤੀ ਨੂੰ ਜਿਉਂਦਾ ਰੱਖਣ ਲਈ ਕਰੋਧ ਵਿਰੋਧ ਦੀਆਂ ਦਲੀਲਾਂ ਦਿੱਤੀਆਂ ਹਨ । ਪੁਸਤਕ ਇਤਿਹਾਸਕ, ਰਾਜਨੀਤਕ, ਸਭਿਆਚਾਰਕ ਦ੍ਰਿਸ਼ਟੀ ਤੋਂ ਪਾਠਕਾਂ ਨੂੰ ਸੁਚੇਤ ਕਰਦੀ ਹੈ ਕਿ “ਸੁਚੇਤ ਰਹੋ, ਹੱਕ-ਸੱਚ ਦੀ ਰਾਖੀ ਕਰੋ, ਲੋਕ ਮਾਰੂ ਸ਼ਕਤੀਆਂ ਦੀ ਪਛਾਣ ਕਰਕੇ ਉਹਨਾਂ ਦਾ ਵਿਰੋਧ ਕਰੋ।” ਪਾਠਕ ਪੁਸਤਕ ਦੇ ਹਰ ਅਧਿਆਇ ਦੇ ਪਾਠ ਪਿੱਛੋਂ ਅਨੁਭਵ ਕਰਨਗੇ ਕਿ ਸਮੁੱਚੇ ਭਾਰਤ ਵਿੱਚ ਅਸਲ ਰਾਜਨੀਤਕ, ਸਭਿਆਚਾਰਕ, ਆਰਥਿਕ ਹਾਲਾਤ ਖਰਾਬ ਕਰਨ ਦਾ ਕੌਣ ਜ਼ਿੰਮੇਵਾਰ ਹੈ । ਪੁਸਤਕ ਦਾ ਪੰਜਾਬੀ ਅਨੁਵਾਦ ਸਰਲ, ਢੁਕਵਾਂ ਅਤੇ ਲੋਕ ਬੋਲੀ ਅਨੁਸਾਰ ਹੈ ।
Order Online -: https://www.singhbrothers.com/en/punjab-jinhan-rahan-di-main-saar-na-janan
From - Nawan Zamana Newspaper
By - Dr. Amar Komal
Dated - 02.10.2022