ਸਿਮਰਨ ਦਾ ਗਿਆਨ ਲੇਖਕ ਨੂੰ ਬਚਪਨ ਵਿਚ ਹੀ ਆਪਣੇ ਪੂਜਯ ਦਾਦੀ ਤੋਂ ਪ੍ਰਾਪਤ ਹੋਇਆ ਸੀ । ਜਿਸ ਦਾ ਅਭਿਆਸ ਅੰਤ ਤੱਕ ਉਹ ਪ੍ਰਤਿ ਦਿਨ ਕਰਦੇ ਤੇ ਕਰਾਂਦੇ ਰਹੇ । ਵਿਸਮਾਦ ਦਸ਼ਾ (ਪਹਿਲਾ ਪ੍ਰਕਾਸ਼ਨ 1952) ਉਨ੍ਹਾਂ ਅਨੁਭਵਾਂ ਦੇ ਅਧਿਐਨ ਦਾ ਸਿੱਟਾ ਹੈ । ਪੰਜਾਬੀ ਸਾਹਿਤ ਵਿਚ ਨਿਰੋਲ ਆਤਮਕ ਗਿਆਨ ਤੇ ਗੁਰਬਾਣੀ ਦੇ ਵਿਸ਼ਲੇਸ਼ਣ ਦਾ ਨਮੂਣਾ ਸ਼ਾਇਦ ਹੀ ਕੋਈ ਹੋਰ ਹੋਵੇ ।