ਵਿਵਿਧ ਲੇਖਾਂ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ ਬਹੁਤ ਹੀ ਸਪੱਸ਼ਟ, ਸੰਜੀਦਾ ਅਤੇ ਬੇਬਾਕ ਤਰੀਕੇ ਨਾਲ ਸਾਹਿਤਕ ਲਿਖਤ, ਪਾਠ , ਆਲੋਚਨਾ, ਅਕਾਦਮਿਕਤਾ, ਰਾਜਨੀਤੀ, ਸੱਭਿਆਚਾਰ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ । ਉਹ ਵਰਤਮਾਨ ਅਤੇ ਇਤਿਹਾਸ ਦੇ ਡਾਇਲੈਕਟਿਕ ਦੀਆਂ ਬਾਰੀਕੀਆਂ ਨੁੰ ਫੜਦਾ ਹੈ । ਉਹ ਸਾਹਿਤਿਕ ਸਵੈ ਅਤੇ ਸੰਸਥਾ/ਸਥਾਪਤੀ ਦੇ ਅੰਤਰ ਸਬੰਧਾਂ ਦੀਆਂ ਲੁਕਵੀਆਂ ਪਰਤਾਂ ਨੁੰ ਨੰਗਿਆਂ ਕਰਦਾ ਹੈ । ਇਸ ਪੁਸਤਕ ਵਿਚਲੇ ਲੇਖ ਗਵਾਹ ਹਨ ਕਿ ਉਹ ਕੋਈ ਗੱਲ ਬਗੈਰ ਵਿਵੇਕ ਸਪੱਸ਼ਟਤਾ ਅਤੇ ਖ਼ੂਬਸੂਰਤੀ ਦੇ ਨਹੀਂ ਕਰਦਾ ।