ਇਹ ਪੁਸਤਕ ਅੰਮ੍ਰਿਤਾ ਜੀ ਅਤੇ ਪੰਡਿਤ ਕ੍ਰਿਸ਼ਨ ਅਸ਼ਾਂਤ ਜੀ ਵਿਚਕਾਰ ਇਕ ਵਾਰਤਾਲਾਪ ਦੀ ਉੱਪਜ ਹੈ । ਇਸ ਵਾਰਤਾਲਾਪ ਵਿਚ ਇਕ ਗੰਭੀਰ ਜਗਿਆਸਾ ਵਿਚੋਂ ਕੋਈ ਪ੍ਰਸ਼ਨ ਪੈਦਾ ਹੁੰਦਾ ਹੈ, ਤੇ ਉਸ ਪ੍ਰਸ਼ਨ ਨੂੰ ਸਹੀ ਸੰਦਰਭ ਵਿਚ ਸਜਝਣ ਦੀ ਕੋਸ਼ਿਸ਼ ਵਿਚੋਂ ਹੀ ਕੋਈ ਉੱਤਰ ਜਨਮ ਲੈ ਲੈਂਦਾ ਹੈ । ਇਹ ਸਵਾਲ ਅਤੇ ਜਵਾਬ ਕਿਸੇ ਵੀ ਪਰੰਪਰਾ ਵਿਚ ਸੀਮਤ ਨਹੀਂ ਹਨ । ਇਹ ਪੁਸਤਕ ਜਯੋਤਿਸ਼ ਦੇ ਜ਼ਿੰਦਗੀ ਨਾਲ ਨਿੱਘੇ ਰਿਸ਼ਤੇ ਦੀ ਦਾਸਤਾਨ ਹੈ, ਜਯੋਤਿਸ਼ ਦੇ ਕੁਝ ਅਣਗੌਲੇ ਤੱਥਾਂ ਦੀ ਕਹਾਣੀ ਹੈ । ਤ੍ਰਿਕ ਭਵਨਾਂ ਦੀ ਕੋਈ ਭੇਦ ਭਰੀ ਗਾਥਾ ਹੈ ।