ਭਾਰਤੀ-ਚਿੰਤਨ ਨੇ ਬਾਰਾਂ ਮਹੀਨਿਆਂ, ਪੰਜਾਂ ਰੁੱਤਾਂ, ਤੇ ਤਿੰਨਾਂ ਲੋਕਾਂ ਦੇ ਜੋੜ ਨੂੰ ਵੀਹ ਅੱਖਰ ਆਖਿਆ ਹੈ । ਇੱਕੀਵਾ ਅੱਖਰ ਆਦਿਤਯ ਮੰਨਿਆ ਹੈ । ਅਤੇ ਜੋ ਇੱਕੀ ਅੱਖਰਾਂ ਦੀ ਸਾਧਨਾਂ ਤੋਂ ਅੱਗੇ ਹੈ, ਉਸ ਸਤਯ ਲੋਕ ਦੀ ਅਵਸਥਾ ਨੂੰ ਬਾਈਵਾਂ ਅੱਖਰ ਆਖਿਆ ਹੈ । ਲੇਖਿਕਾ ਨੇ ਇਹ ਪੁਸਤਕ ਉਸ ਬਾਈਵੇਂ ਅੱਖਰ ਨੂੰ ਅਰਪਿਤ ਕੀਤੀ ਹੈ ।