ਇਹ ਪੁਸਤਕ ਗਿਆਨ ਦੇ ਵਿਸ਼ਾਲ ਖੇਤਰ ਨਾਲ ਪਾਠਕ ਦੀ ਸਾਂਝ ਪਾਉਂਦੀ ਹੋਈ ਵਿਗਿਆਨ ਤੇ ਗੁਰਬਾਣੀ ਨੂੰ ਜੋੜ ਕੇ ਵੇਖਣ ਸਮਝਣ ਦਾ ਯਤਨ ਕਰਦੀ ਹੈ। ਇਸ ਪੁਸਤਕ ਵਿਚ ਲੇਖਕ ਨੇ ਗਿਆਨ ਵਿਗਿਆਨ ਤੇ ਧਰਮ ਤੇ ਸਾਹਿਤ ਦੀ ਗੰਭੀਰ ਅੰਤਰ-ਦ੍ਰਿਸ਼ਟੀਆਂ ਦੀ ਚਰਚਾ ਕੀਤੀ ਹੈ। ਇਹ ਪੁਸਤਕ ਵਿਗਿਆਨ ਦੇ ਧੁੰਦਲੇ ਅਰੰਭ ਤੋਂ ਲੈ ਕੇ ਇੱਕ੍ਹੀਵੀਂ ਸਦੀ ਤੱਕ ਦੇ ਵਿਗਿਆਨ ਦੇ ਪ੍ਰਸੰਗ ਵਿਚ ਗੱਲ ਕਰਦੀ ਹੈ। ਇਹ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਨਵੇਂ ਪਰਿਪੇਖ ਤੇ ਮੁਹਾਵਰੇ ਵਿਚ ਵੇਖਣ ਸਮਝਣ ਲਈ ਹੀ ਨਹੀਂ, ਧਰਮ ਤੇ ਵਿਗਿਆਨ ਦੇ ਰਿਸ਼ਤੇ ਨੂੰ ਵੀ ਵਧੇਰੇ ਚੰਗੀ ਤਰ੍ਹਾਂ ਸਮਝਣ ਵਿਚ ਸਹਾਈ ਹੋਵੇਗੀ। ਖੋਜਰਾਥੀ ਅਤੇ ਵਿਦਿਆਰਥੀ ਇਸ ਪੁਸਤਕ ਤੋਂ ਨਿਸ਼ਚੇ ਹੀ ਲਾਭ ਪ੍ਰਾਪਤ ਕਰ ਸਕਣਗੇ।