ਗੁਰੂ ਰਾਮਦਾਸ ਜੀ ਨੇ ਸਿੱਖਾਂ ਨੂੰ ਇਬਾਦਤ ਤੇ ਵਪਾਰ ਦਾ ਨਵਾਂ ਕੇਂਦਰ ਦਿੱਤਾ । ਵਿਆਪਕ ਰਾਜਨੀਤਕ ਉੱਥਲ-ਪੁੱਥਲ ਦੌਰਾਨ ਇਸ ਲਹਿਰ ਨੂੰ ਸੰਭਾਲਿਆ । ਇਸ ਨਵੀਂ ਲਹਿਰ ਦੀ ਸਪਸ਼ਟ ਪਛਾਣ ਦਾ ਵਿਰੋਧ ਹਰ ਪ੍ਰਕਾਰ ਦੀ ਸੌੜੀ ਪਰੰਪਰਾਗਤ ਸੋਚ ਵਾਲੇ ਮਤ-ਮਤਾਂਤਰਾਂ ਦੇ ਚੌਧਰੀਆਂ ਦੇ ਸੰਬੰਧਾਂ ਨੂੰ ਪਛਾਣਨ ਵਾਲਾ ਫੂਕੋ ਇਸ ਬਾਰੇ ਬੜੀ ਬਾਰੀਕ ਸਮਝ ਦੇ ਰਿਹਾ ਹੈ । ਗੁਰੂ ਰਾਮਦਾਸ ਜੀ ਨੇ ਇਸ ਰਿਸ਼ਤੇ ਨੂੰ ਬਾਰੀਕੀ ਨਾਲ ਸਮਝਿਆ । ਉਨ੍ਹਾਂ ਨੇ ਸਿੱਖ ਲਹਿਰ ਨੂੰ ਜਿਸ ਸਿਆਣਪ ਨਾਲ ਸੰਭਾਲ ਕੇ ਇਸ ਦੀ ਅਗਵਾਈ ਕਰਕੇ ਇਸ ਦੇ ਆਧਾਰਾਂ ਨੂੰ ਵਿਸ਼ਾਲਤਾ ਅਤੇ ਮਜਬੂਤੀ ਬਖਸ਼ੀ ਉਹੀ ਇਸ ਪੁਸਤਕ ਦਾ ਵਿਸ਼ਾ ਹੈ । ਡਾ. ਕੁਲਦੀਪ ਸਿੰਘ ਧੀਰ ਨੇ ਪੁਸਤਕ ਨੂੰ 13 ਅਧਿਆਵਾਂ ਵਿਚ ਵੰਡ ਕੇ ਵਿਚਾਰਿਆ ਹੈ ।