ਇਹ ਪੁਸਤਕ ਪੰਜਾਬੀ ਸਾਹਿਤ ਦੇ ਮੌਲਿਕ ਕਾਵਿ ਸ਼ਾਸਤਰ ਦੀ ਉਸਾਰੀ ਦੀ ਦਿਸ਼ਾ ਵਿਚ ਪੁਟਿਆ ਗਿਆ ਪਹਿਲਾ ਸੁਚੇਤ ਕਦਮ ਹੈ। ਡਾ. ਕੁਲਦੀਪ ਸਿੰਘ ਧੀਰ ਨੇ ਇਸ ਪੁਸਤਕ ਵਿਚ ਪੰਜਾਬੀ ਦੇ ਪਰੰਪਰਾਗਤ ਤੇ ਮੌਲਿਕ ਰੂਪਾਕਾਰਾਂ ਦੇ ਆਂਤਰਿਕ ਸੰਗਠਨ, ਉਦਭਵ ਦੇ ਇਤਿਹਾਸਕ ਕਾਰਨਾਂ, ਸਿਧਾਂਤਾਂ ਤੇ ਸਰੂਪ ਦੀ ਪਛਾਣ ਪੰਜਾਬੀ ਦੇ ਲੋਕ-ਕਾਵਿ ਤੇ ਵਿਸ਼ਿਸ਼ਟ ਕਾਵਿ ਵਿਚ ਪ੍ਰਾਪਤ ਪਾਠਾਂ ਦੇ ਨਿਕਟ ਅਧਿਐਨ ਦੇ ਆਧਾਰ ਤੇ ਬੜੀ ਮਿਹਨਤ ਨਾਲ ਕੀਤੀ ਹੈ। ਪੰਜਾਬੀ ਦੇ ਸੁਹਿਰਦ ਤੇ ਸੁਚੇਤ ਪਾਠਕ ਸਾਡੇ ਇਸ ਯਤਨ ਨੂੰ ਨਿਸ਼ਚੇ ਹੀ ਭਰਪੂਰ ਹੁੰਗਾਰਾ ਦੇਣਗੇ।