ਭਾਈ ਰਣਧੀਰ ਸਿੰਘ ਨੇ ਪੂਰਨ ਨਿਸ਼ਠਾ ਤੇ ਲਗਨ ਨਾਲ ਸਿੱਖ ਇਤਿਹਾਸ ਦੀ ਖੋਜ ਕੀਤੀ । ਉਹ ਪੂਰਬੀ ਵਿਦਿਅਕ ਪਰੰਪਰਾ ਨਾਲ ਜੁੜੇ ਟਕਸਾਲੀ ਇਤਿਹਾਸ-ਖੋਜੀ ਸਨ । ਉਨ੍ਹਾਂ ਨੇ ਸੁਚੱਜਾ ਸਿੱਖੀ ਜੀਵਨ ਜੀਵਿਆ ਤੇ ਸਿੱਖ ਇਤਿਹਾਸ ਦੀ ਸੰਭਾਲ ਲਈ ਕਠਿਨ ਘਾਲ ਘਾਲੀ । ਉਨ੍ਹਾਂ ਨੂੰ ਸਿੱਖ ਹੱਥ-ਲਿਖਤਾਂ ਦਾ ਚੰਗਾ ਬੋਧ ਸੀ ਤੇ ਉਨ੍ਹਾਂ ਦੀਆਂ ਇਤਿਹਾਸਕ ਲਿਖਤਾਂ ਪ੍ਰਮਾਣਿਕ ਤੇ ਡਰੋਸੇਯੋਗ ਹਨ । ਇਹ ਪੁਸਤਕ ਇਸ ਮਿਹਨਤੀ ਵਿਦਵਾਨ ਦਾ ਜੀਵਨ-ਬਿਓਰਾ ਦੇਣ ਦੇ ਨਾਲ ਉਸ ਦੇ ਖੋਜ ਭਰਪੂਰ ਕੰਮ ਬਾਰੇ ਜਾਣਕਾਰੀ ਮੁਹੱਈਆ ਕਰਵਾਂਦੀ ਹੈ ।