ਇਹ ਪੁਸਤਕ ਖਾਸ ਤੌਰ ’ਤੇ ਬੱਚਿਆਂ ਨੂੰ ਸਿੱਖ-ਇਤਿਹਾਸ ਤੇ ਸਿੱਖ-ਧਰਮ ਦੀ ਮੂਲ-ਭਾਵਨਾ ਤੋਂ ਜਾਣੂ ਕਰਾਉਣਾ ਅਤੇ ਇਸ ਨੂੰ ਗ੍ਰਹਿਣ ਕਰਾਉਣਾ ਹੈ। ਇਸ ਵਿਚ ਦਸ ਗੁਰੂ ਸਾਹਿਬਾਨ ਜੀ ਦੇ ਜਨਮ, ਜਨਮ ਸਥਾਨ, ਸਕੇ-ਸੰਬੰਧੀ, ਬਾਣੀ, ਸੁਨੇਹਾ, ਸ਼ਹਿਰ ਵਸਾਏ, ਸਮਕਾਲੀ ਹਾਕਮ, ਗੁਰਗੱਦੀ ਸੌਪਣਾ ਅਤੇ ਜੋਤੀ-ਜੋਤਿ ਸਮਾਏ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਦੇ ਅੰਤ ਵਿਚ ਪੰਜ ਪਿਆਰੇ, ਅੰਮ੍ਰਿਤ, ਖਾਲਸਾ, ਪੰਜ ਕਕਾਰ, ਪੰਜ ਤਖਤ, ਮੂਲ-ਮੰਤਰ, ਨਿਤਨੇਮ, ਗੁਰ-ਮੰਤਰ, ਸੰਗਤ, ਲੰਗਰ, ਸੇਵਾ-ਸਿਮਰਨ, ਕੀਰਤਨ, ਅਰਦਾਸ, ਨਿਸ਼ਾਨ ਸਾਹਿਬ, ਦਸਵੰਧ ਆਦਿ ਬਾਰੇ ਜਾਣਕਾਰੀ ਦਿੱਤੀ ਹੋਈ ਹੈ।