ਸਰਦਾਰ ਬਘੇਲ ਸਿੰਘ ਅਠ੍ਹਾਰਵੀਂ ਸਦੀ ਦੇ ਉਹ ਸੰਤ-ਸਿਪਾਹੀ ਤੇ ਇਕ ਐਸੇ ਮਹਾਨ ਸਿੱਖ ਜਰਨੈਲ ਹੋਏ ਹਨ ਜਿਨ੍ਹਾਂ ਨੇ ਨਾ ਸਿਰਫ ਪੰਜਾਬ ਵਿਚ ‘ਖਾਲਸਾ ਰਾਜ’ ਦੀ ਸਥਾਪਤੀ ਦੀ ਨੀਂਹ ਹੀ ਰਖੀ ਬਲਕਿ 1783 ਈਸਵੀਂ ਵਿਚ ਦਿੱਲੀ ਨੂੰ ਜਿੱਤ ਕੇ ਇਥੋਂ ਦੇ ਇਤਿਹਾਸਕ ਗੁਰਧਾਮਾਂ ਨੂੰ ਸਥਾਪਤ ਕੀਤਾ ਜਿਸ ਕਰਕੇ ਸਿੱਖ ਕੌਮ ਸਦਾ ਉਨ੍ਹਾਂ ਦੀ ਰਿਣੀ ਰਹੇਗੀ। ਇਸ ਕਿਤਾਬ ਵਿਚ ਸਰਦਾਰ ਬਘੇਲ ਸਿੰਘ ਜੀ ਦੀ ਜੀਵਨੀ ਪੇਸ਼ ਕੀਤੀ ਗਈ ਹੈ।