ਇਹ ਪੁਸਤਕ ਪੰਜਾਬ ਦੇ ਅਤੇ ਸਿੱਖ ਚਿੰਤਨ ਦੇ ਮਹਾਨ ਉਸਰੱਈਏ ਮੈਕਸ ਆਰਥਕ ਮੈਕਾਲਿਫ਼ ਦੀ ਭਰਪੂਰ ਬੌਧਿਕ ਰਚਨਾ ਹੈ। ਇਹ ਰਚਨਾ ਵਿਚ ਮਿਸਟਰ ਮੈਕਾਲਿਫ ਦੇ ਚਿੰਤਨ ਵਿਚ ਗੁਰੂ ਸਾਹਿਬ ਦੀ ਬਾਣੀ ਅਤੇ ਸੰਰਚਨਾ ਜਿਥੇ ਸਮਾਨਾਂਤਰ ਤੁਰਦੇ ਹਨ, ਉਥੇ ਇਸ ਸਾਂਝ ਨੂੰ ਬੌਧਿਕ ਸਰਸਤਾ ਵੀ ਪ੍ਰਦਾਨ ਕੀਤੀ ਗਈ ਹੈ। ਮੈਕਾਲਿਫ਼ ਸਾਹਿਬ ਇਕ ਅਜਿਹਾ ਮਹਾਨ ਜਿਊ ਸੀ ਜਿਸਨੇ ਸਿੱਖਾਂ ਦੇ ਧਰਮ ਗ੍ਰੰਥ, ਚਿੰਤਨ ਅਤੇ ਪਰੰਪਰਾ ਨੂੰ ਜੋ ਪਿਆਰ ਦਿੱਤਾ, ਉਹ ਪਿਛਲੀਆਂ ਪੰਜ ਸਦੀਆਂ ਵਿਚ ਅਤੇ ਆੳਣ ਵਾਲੀਆਂ ਪੰਜ ਸਦੀਆਂ ਵਿਚ ਆਪਣੀ ਮਿਸਾਲ ਆਪ ਹੈ। ਇਸ ਪੁਸਤਕ ਰਾਹੀਂ ਉਸਦੀ ਯਾਦ ਨੂੰ ਸੰਭਾਲਿਆ ਹੈ ਅਤੇ ਉਸਦੀ ਕਰਨੀ ਅਤੇ ਕੀਰਤੀ ਨੂੰ ਦੁਨੀਆਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ।